ਸਪੋਰਟਸ ਡੈਸਕ - ਕੋਲੰਬੀਆ ਦੇ ਸਟਾਰ ਮਿਡਫੀਲਡਰ ਐਂਡਰੇਸ ਬਲਾਂਟਾ (Andres Balanta) ਦੇ ਦੇਹਾਂਤ ਤੋਂ ਬਾਅਦ ਫੁੱਟਬਾਲ ਜਗਤ ਵਿਚ ਸੋਗ ਦੀ ਲਹਿਰ ਦੌੜ ਪਈ ਹੈ। ਆਂਦਰੇਸ ਬਲਾਂਟਾ ਦੀ ਟ੍ਰੇਨਿੰਗ ਸੈਸ਼ਨ ਦੌਰਾਨ ਡਿੱਗਣ ਤੋਂ ਬਾਅਦ ਮੌਤ ਹੋ ਗਈ। ਇਸ ਫੁੱਟਬਾਲਰ ਦੀ ਉਮਰ ਸਿਰਫ਼ 22 ਸਾਲ ਸੀ ਅਤੇ ਅਗਲੇ ਮਹੀਨੇ ਭਾਵ 18 ਜਨਵਰੀ ਨੂੰ ਉਨ੍ਹਾਂ ਨੇ 23ਵਾਂ ਜਨਮਦਿਨ ਮਨਾਉਣਾ ਸੀ। ਦੱਸ ਦੇਈਏ ਕਿ ਆਂਦਰੇਸ ਬਲਾਂਟਾ ਅਰਜਨਟੀਨਾ ਦੇ ਫਸਟ ਡਿਵੀਜ਼ਨ ਕਲੱਬ ਐਟਲੇਟਿਕੋ ਟੂਕੁਮੈਨ ਵਿਚ ਟ੍ਰੇਨਿੰਗ ਲੈ ਰਹੇ ਸਨ। ਫਿਰ ਅਚਾਨਕ ਉਹ ਹੇਠਾਂ ਡਿੱਗ ਗਏ।
ਇਹ ਵੀ ਪੜ੍ਹੋ: ਆਪਣੇ ਦੇਸ਼ ਦੀ ਟੀਮ ਵਿਸ਼ਵ ਕੱਪ ਤੋਂ ਹੋਈ ਬਾਹਰ ਤਾਂ ਇਰਾਨੀ ਮੁੰਡੇ ਨੇ ਮਨਾਇਆ ਜਸ਼ਨ, ਫ਼ੌਜ ਨੇ ਸਿਰ 'ਚ ਮਾਰੀ ਗੋਲੀ
ਇਸ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਸ ਮਗਰੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਦੱਸਿਆ ਗਿਆ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ ਐਂਡਰੇਸ ਬਲਾਂਟਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕੇ। ਐਂਡਰੇਸ ਬਲਾਂਟਾ ਜੁਲਾਈ 2021 ਵਿੱਚ ਐਟਲੇਟਿਕੋ ਕਲੱਬ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਉਹ ਕੋਲੰਬੀਆ ਦੇ ਕਲੱਬ ਡੇਪੋਰਟੀਵੋ ਕਾਲੀ ਨਾਲ ਜੁੜੇ ਹੋਏ ਸਨ। ਐਂਡਰੇਸ ਬਲਾਂਟਾ ਨੇ 2019 ਵਿੱਚ ਕੋਲੰਬੀਆ ਦੇ ਇਸ ਕਲੱਬ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ VR ਹੈੱਡਸੈੱਟ ਨੂੰ ਲੈ ਕੇ ਪਿਆ ਬਖੇੜਾ, 10 ਸਾਲਾ ਬੱਚੇ ਨੇ ਕੀਤਾ ਮਾਂ ਦਾ ਕਤਲ
ਕੈਂਸਰ ਨਾਲ ਜੂਝ ਰਹੇ ਪੇਲੇ ਨੇ ਦੁਆਵਾਂ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
NEXT STORY