ਬਰਮਿੰਘਮ : ਭਾਰਤ ਦੀ ਪੂਨਮ ਯਾਦਵ ਨੇ ਮੰਗਲਵਾਰ ਨੂੰ ਰਾਸ਼ਟਰਮੰਡਲ ਖੇਡਾਂ 2022 ਦੇ 76 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਦੇ ਕਲੀਨ ਐਂਡ ਜਰਕ ਰਾਊਂਡ ’ਚ ਵੱਡੀ ਗ਼ਲਤੀ ਕੀਤੀ ਅਤੇ ਤਮਗੇ ਦੀ ਦੌੜ ’ਚੋਂ ਬਾਹਰ ਹੋ ਗਈ। 2018 ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਪੂਨਮ ਸਨੈਚ ਰਾਊਂਡ ’ਚ 98 ਕਿਲੋਗ੍ਰਾਮ ਦੇ ਸਰਵੋਤਮ ਯਤਨ ਨਾਲ ਦੂਜੇ ਸਥਾਨ ’ਤੇ ਰਹੀ ਸੀ ਪਰ ਕਲੀਨ ਐਂਡ ਜਰਕ ਦੇ ਤਿੰਨੋਂ ਯਤਨਾਂ ’ਚ ਅਸਫਲ ਹੋਣ ਕਾਰਨ ਉਹ ਮੁਕਾਬਲੇ ’ਚ ਅੰਤਿਮ ਸਕੋਰ ਵੀ ਹਾਸਲ ਨਹੀਂ ਕਰ ਸਕੀ।
ਸਨੈਚ ਰਾਊਂਡ ’ਚ ਦੂਜੇ ਸਥਾਨ ’ਤੇ ਰਹਿਣ ਤੋਂ ਬਾਅਦ ਪੂਨਮ ਨੇ ਕਲੀਨ ਐਂਡ ਜਰਕ ਰਾਊਂਡ ’ਚ 116 ਕਿਲੋਗ੍ਰਾਮ ਦੇ ਤਿੰਨ ਯਤਨ ਕੀਤੇ। ਉਹ ਪਹਿਲੇ ਤੇ ਦੂਜੇ ਯਤਨ ’ਚ ਜਰਕ ਦੌਰਾਨ ਕੂਹਣੀ ’ਚ ਲਚਕ ਆਉਣ ਕਾਰਨ ਅਸਫਲ ਰਹੀ। ਪੂਨਮ ਨੇ ਤੀਸਰੇ ਯਤਨ ’ਚ ਭਾਰ ਚੁੱਕਿਆ ਵੀ ਪਰ ਪਰ ਹੂਟਰ ਵੱਜਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਉਸ ਨੂੰ ਹੇਠਾਂ ਰੱਖ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਲਿਫਟ ਪੂਰੀ ਨਹੀਂ ਹੋਈ ਅਤੇ ਉਹ ਮੁਕਾਬਲੇ ਤੋਂ ਬਾਹਰ ਹੋ ਗਈ। ਪੂਨਮ ਨੇ ਰਾਸ਼ਟਰਮੰਡਲ ਖੇਡਾਂ 2018 ’ਚ ਸੋਨ ਤਮਗਾ ਜਿੱਤਣ ਤੋਂ ਪਹਿਲਾਂ 2014 ’ਚ ਵੀ ਕਾਂਸੀ ਦਾ ਤਮਗਾ ਜਿੱਤਿਆ ਸੀ ਪਰ ਇਸ ਸਾਲ ਉਨ੍ਹਾਂ ਨੂੰ ਮੁਕਾਬਲੇ ’ਚੋਂ ਖਾਲੀ ਹੱਥ ਪਰਤਣਾ ਪਿਆ।
CWG 2022 : ਭਾਰਤੀ ਟੇਬਲ ਟੈਨਿਸ ਟੀਮ ’ਚ ਨਵਾਂ ਵਿਵਾਦ, ਮਹਿਲਾਵਾਂ ਦੇ ਮੈਚਾਂ ’ਚ ਮੌਜੂਦ ਰਿਹਾ ਪੁਰਸ਼ ਕੋਚ
NEXT STORY