ਬਰਮਿੰਘਮ-ਭਾਰਤ ਦੇ ਸੌਰਭ ਘੋਸ਼ਾਲ ਨੇ ਪੁਰਸ਼ ਸਿੰਗਲਜ਼ ਸਕੁਐਸ਼ ਦੇ ਕਾਂਸੀ ਤਮਗਾ ਦੇ ਇਕਪਾਸੜ ਮੁਕਾਬਲੇ ਵਿਚ ਇੰਗਲੈਂਡ ਦੇ ਜੇਮਸ ਵਿਲਸਟ੍ਰਾਪ ਨੂੰ ਸਿੱਧੇ ਸੈੱਟਾਂ ਵਿਚ 3-0 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਦੁਨੀਆ ਦੇ 15ਵੇਂ ਨੰਬਰ ਦੇ ਖਿਡਾਰੀ ਘੋਸ਼ਾਲ ਨੇ ਮੇਜ਼ਬਾਨ ਦੇਸ਼ ਦੇ ਦੁਨੀਆਦੇ 24ਵੇਂ ਨੰਬਰ ਦੇ ਖਿਡਾਰੀ ਵਿਰੁੱਧ 11-6, 11-1, 11-4 ਨਾਲ ਆਸਾਨ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : INDW vs BAW: ਬਾਰਬਾਡੋਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
ਰਾਸ਼ਟਰਮੰਡਲ ਖੇਡਾਂ ਵਿਚ ਸਕੁਐਸ਼ ਸਿੰਗਲਜ਼ ਪ੍ਰਤੀਯੋਗਿਤਾ ਵਿਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਘੋਸ਼ਾਲ ਦਾ ਰਾਸ਼ਟਰਮੰਡਲ ਖੇਡਾਂ ਵਿਚ ਇਹ ਦੂਜਾ ਤਮਗਾ ਹੈ। ਉਸ ਨੇ 2018 ਵਿਚ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਦੀਪਿਕਾ ਪੱਲੀਕਲ ਦੇ ਨਾਲ ਮਿਕਸਡ ਡਬਲਜ਼ ਦਾ ਚਾਂਦੀ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਭਾਰਤੀ ਪੁਰਸ਼ ਹਾਕੀ ਟੀਮ ਨੇ ਕੈਨੇਡਾ ਨੂੰ 8-0 ਨਾਲ ਹਰਾਇਆ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
INDW vs BAW: ਭਾਰਤ ਨੇ ਬਾਰਬਾਡੋਸ ਨੂੰ 100 ਦੌੜਾਂ ਨਾਲ ਹਰਾਇਆ
NEXT STORY