ਨਵੀਂ ਦਿੱਲੀ— ਸਾਬਕਾ ਕਪਤਾਨ ਸਰਦਾਰ ਸਿੰਘ ਦਾ ਮੰਨਣਾ ਹੈ ਕਿ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਲਗਾਤਾਰ ਪ੍ਰਦਰਸ਼ਨ, ਬਾਰੀਕੀਆਂ 'ਤੇ ਧਿਆਨ ਅਤੇ ਰਣਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਜਨਵਰੀ 'ਚ ਓਡੀਸ਼ਾ 'ਚ ਹੋਣ ਵਾਲੇ ਐੱਫਆਈਐੱਚ ਹਾਕੀ ਵਿਸ਼ਵ ਕੱਪ 'ਚ ਭਾਰਤ ਦੀ ਸਫਲਤਾ ਲਈ ਅਹਿਮ ਹੋਵੇਗਾ। ਭਾਰਤ ਦੇ 2010 ਅਤੇ 2014 ਵਿਸ਼ਵ ਕੱਪ ਮੁਹਿੰਮਾਂ ਦਾ ਹਿੱਸਾ ਰਹੇ ਇਸ ਮਹਾਨ ਖਿਡਾਰੀ ਨੇ ਕਿਹਾ ਕਿ ਮੌਜੂਦਾ ਟੀਮ ਨੇ ਹਾਲ ਹੀ ਦੇ ਸਾਲਾਂ ਵਿੱਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।
ਸਰਦਾਰ ਸਿੰਘ ਨੇ ਅੱਗੇ ਕਿਹਾ ਕਿ ਟੋਕੀਓ ਓਲੰਪਿਕ ਵਿੱਚ ਇਤਿਹਾਸਕ ਕਾਂਸੀ ਦਾ ਤਗਮਾ ਵੀ ਭਾਰਤ ਦੇ ਚੰਗੇ ਪ੍ਰਦਰਸ਼ਨ ਨੂੰ ਪ੍ਰਗਟਾਉਂਦਾ ਹੈ ਪਰ ਖਿਡਾਰੀ ਨੂੰ ਹਮੇਸ਼ਾ ਸੁਧਾਰ ਲਈ ਭੁੱਖੇ ਰਹਿਣਾ ਚਾਹੀਦਾ ਹੈ। ਸਰਦਾਰ ਨੇ ਹਾਕੀ ਇੰਡੀਆ ਦੀ ਰਿਲੀਜ਼ 'ਚ ਕਿਹਾ, 'ਟੀਮ ਨੂੰ ਸਖਤ ਅਭਿਆਸ ਕਰਨਾ ਚਾਹੀਦਾ ਹੈ ਅਤੇ ਉਹ ਵੀ ਲੰਬੇ ਸਮੇਂ ਤੱਕ। ਤਮਗਾ ਜਿੱਤਣ ਲਈ, ਤੁਹਾਨੂੰ ਬਾਰੀਕੀਆਂ 'ਤੇ ਧਿਆਨ ਦੇਣਾ ਹੋਵੇਗਾ ਅਤੇ ਟੀਮ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਅਤੇ ਹਰ ਸਮੇਂ ਇਕ ਦੂਜੇ ਦੀ ਮਦਦ ਕਰਨੀ ਹੋਵੇਗੀ।'
ਇਹ ਵੀ ਪੜ੍ਹੋ : VVS ਲਕਸ਼ਮਣ ਨੇ ਕੀਤਾ ਖੁਲਾਸਾ- ਕਿਉਂ ਰਿਸ਼ਭ ਪੰਤ ਨੂੰ ਟੀਮ ਮੈਨੇਜਮੈਂਟ ਵਾਰ-ਵਾਰ ਦੇ ਰਹੀ ਹੈ ਮੌਕਾ
ਉਸ ਨੇ ਕਿਹਾ, "ਮੌਜੂਦਾ ਟੀਮ ਹਾਲ ਹੀ ਦੇ ਸਾਲਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਉਹ ਬਹੁਤ ਪ੍ਰਤਿਭਾਸ਼ਾਲੀ ਵੀ ਹਨ। ਉਨ੍ਹਾਂ ਨੂੰ ਕਦੇ ਵੀ ਸੰਤੁਸ਼ਟ ਨਹੀਂ ਹੋਣਾ ਚਾਹੀਦਾ, ਸਫਲਤਾ ਲਈ ਹਮੇਸ਼ਾ ਹੋਰ ਜ਼ਿਆਦਾ ਭੁੱਖੇ ਰਹਿਣਾ ਚਾਹੀਦਾ ਹੈ।' ਹਾਕੀ ਵਿਸ਼ਵ ਕੱਪ 13 ਤੋਂ 29 ਜਨਵਰੀ ਤੱਕ ਭੁਵਨੇਸ਼ਵਰ ਅਤੇ ਰਾਉਰਕੇਲਾ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਵਿੱਚ ਪੋਡੀਅਮ ਦੀ ਸਥਿਤੀ ਪੱਕੀ ਕਰਨਾ ਚਾਹੇਗੀ।
ਸਰਦਾਰ ਨੇ ਕਿਹਾ, "ਇੱਕ ਵਾਰ ਜਦੋਂ ਖਿਡਾਰੀ ਓਡੀਸ਼ਾ ਵਿੱਚ ਵਿਸ਼ਵ ਕੱਪ ਦੇ ਮੈਦਾਨ ਵਿੱਚ ਉਤਰ ਜਾਣਗੇ, ਤਾਂ ਖਿਡਾਰੀ ਨੇ ਪਹਿਲਾਂ ਕੀ ਕੀਤਾ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਨੂੰ ਮੈਚ ਦੀ ਸ਼ੁਰੂਆਤ ਵਿੱਚ ਸੀਟੀ ਤੋਂ ਲੈ ਕੇ ਅੰਤ ਵਿੱਚ ਹੂਟਰ ਤੱਕ ਸਖ਼ਤ ਮਿਹਨਤ ਕਰਨੀ ਹੋਵੇਗੀ ਅਤੇ ਹਰ ਸਮੇਂ ਨਿਰੰਤਰਤਾ ਬਣਾਈ ਰੱਖਣੀ ਪਵੇਗੀ। ਉਸ ਨੇ ਕਿਹਾ, 'ਟੀਮ ਦੇ ਪ੍ਰਦਰਸ਼ਨ ਲਈ ਵਾਧੂ ਕੋਸ਼ਿਸ਼ ਅਤੇ ਫੋਕਸ ਮਹੱਤਵਪੂਰਨ ਹੋਵੇਗਾ, ਨਾਲ ਹੀ ਰਣਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਵੀ ਮਹੱਤਵਪੂਰਨ ਹੋਵੇਗਾ। ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਨਤੀਜੇ ਆਪਣੇ ਆਪ ਹੀ ਆਉਣਗੇ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
FIFA 2022 : ਵੇਲਜ਼ ਨੂੰ 3-0 ਨਾਲ ਹਰਾ ਕੇ ਇੰਗਲੈਂਡ ਨਾਕਆਊਟ ਗੇੜ ’ਚ ਪੁੱਜਾ
NEXT STORY