ਚੇਨਈ— ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਜੋਂਟੀ ਰੋਡ੍ਰਸ ਨੇ ਬੁੱਧਵਾਰ ਨੂੰ ਕਿਹਾ ਕਿ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਤੁਲਨਾ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਕਰਨਾ ਗਲਤ ਹੈ। ਇਕ ਸਮਾਰੋਹ 'ਚ ਪਹੁੰਚੇ ਰੋਡ੍ਰਸ ਨੇ ਕਿਹਾ ਕਿ ਦੋਵੇਂ ਕ੍ਰਿਕਟਰ ਆਪਣੇ-ਆਪਣੇ ਤਰੀਕਿਆਂ ਨਾਲ ਮਹਾਨ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਰਿਕਾਰਡ 'ਤੇ ਵਿਸ਼ਵਾਸ ਨਹੀਂ ਕਰਦਾ। ਮੈਂ ਵੱਖ-ਵੱਖ ਦੌਰੇ 'ਚ ਕ੍ਰਿਕਟ ਖੇਡਣ ਵਾਲੇ ਖਿਡਾਰੀਆਂ ਦੀ ਤੁਲਨਾ ਨਹੀਂ ਕਰਨਾ ਚਾਹੁੰਦਾ। ਤੇਂਦੁਲਕਰ, ਤੇਂਦੁਲਕਰ ਹੈ ਅਤੇ ਵਿਰਾਟ ਕੋਹਲੀ, ਵਿਰਾਟ ਹੈ। ਦੋਵੇਂ ਧਮਾਕੇਦਾਰ ਖਿਡਾਰੀ ਹਨ।
ਰੋਡ੍ਰਸ ਨੇ ਕਿਹਾ ਕਿ ਤੇਂਦੁਲਕਰ ਨੇ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ 'ਚ ਕੀਤੀ ਸੀ ਅਤੇ ਉਹ 40 ਸਾਲ ਦੀ ਉਮਰ ਤਕ ਖੇਡੇ। 24 ਸਾਲਾ ਦੇ ਲੰਬੇ ਕਰੀਅਰ 'ਚ ਉਨ੍ਹਾਂ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਅੱਜ ਦੇ ਦੌਰ 'ਚ ਜਿੰਨਾ ਕ੍ਰਿਕਟ ਖੇਡਿਆ ਜਾ ਰਿਹਾ ਹੈ ਮੈਨੂੰ ਨਹੀਂ ਪਤਾ ਕਿ ਕੋਹਲੀ ਕਿੰਨੇ ਲੰਬੇ ਸਮੇਂ ਤਕ ਕ੍ਰਿਕਟ ਖੇਡਣਗੇ। ਕੋਹਲੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਰਾਟ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕੀਤੀ ਹੈ। ਜਿਸ ਤਰ੍ਹਾਂ ਨਾਲ ਉਹ ਦੌੜਾਂ ਬਣਾ ਰਹੇ ਹਨ। ਕੋਹਲੀ ਨੂੰ ਕੋਹਲੀ ਰਹਿਣ ਦਵੋ ਅਤੇ ਤੇਂਦੁਲਕਰ ਨਾਲ ਉਸ ਦੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ ਹੈ।
ਕਿਸੇ ਵੀ ਖਿਡਾਰੀ ਲਈ ਕਪਤਾਨ ਦਾ ਭਰੋਸਾ ਜਿੱਤਣਾ ਵੱਡੀ ਗੱਲ : ਕੁਲਦੀਪ
NEXT STORY