ਸਪੋਰਟਸ ਡੈਕਸ : ਆਈ.ਸੀ.ਸੀ. ਵਲੋਂ ਅਕਤੂਬਰ-ਨਵੰਬਰ 'ਚ ਆਸਟ੍ਰੇਲੀਆ 'ਚ ਖੇਡਿਆ ਜਾਣ ਵਾਲਾ ਟੀ-20 ਵਰਲਡ ਕੱਪ 2020 ਟੂਰਨਾਮੈਂਟ ਰੱਦ ਹੋਣ ਤੋਂ ਬਾਅਦ ਹੁਣ ਇੰਡੀਆ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਰਾਸਤਾ ਸਾਫ਼ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਪੀ.ਐੱਲ. ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਮੀਟਿੰਗ ਕਰਕੇ ਆਈ.ਪੀ.ਐੱਲ. ਸ਼ਡਿਊਲ 'ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਆਈ.ਪੀ.ਐੈੱਲ. 2020 ਦੇ ਲਈ ਭਾਰਤ ਸਰਕਾਰ ਤੋਂ ਇਜਾਜ਼ਤ ਲੈਣ 'ਤੇ ਵਿਚਾਰ ਕਰ ਰਿਹਾ ਹੈ।
ਇਹ ਵੀ ਪੜ੍ਹੋਂ : ਬੀਬੀਆਂ ਦੇ ਕ੍ਰਿਕਟ ਵਰਲਡ ਕੱਪ 'ਤੇ ਵੀ ਮੰਡਰਾਉਣ ਲੱਗਾ ਖ਼ਤਰਾ, ਹੋ ਸਕਦੈ ਵੱਡਾ ਫ਼ੈਸਲਾ
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਬ੍ਰਿਜੇਸ਼ ਪਟੇਲ ਨੇ ਕਿਹਾ ਕਿ ਆਉਣ ਵਾਲੇ 7-10 ਦਿਨਾਂ ਦੇ ਅੰਦਰ ਕਮੇਟੀ ਦੀ ਬੈਠਕ ਹੋਵੇਗੀ, ਜਿਸ 'ਚ ਆਈ.ਪੀ.ਐੱਲ. ਦੇ ਸ਼ਡਿਊਲ 'ਤੇ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਅਸੀਂ ਆਪ੍ਰੇਸ਼ਨਲ ਪਹਿਲੂ ਵੀ ਵੇਖਾਂਗੇ। ਉਨ੍ਹਾਂ ਕਿਹਾ ਕਿ ਸਤੰਬਰ ਤੱਕ ਭਾਰਤ 'ਚ ਕੋਰੋਨਾ ਲਾਗ ਦੀ ਸਥਿਤੀ 'ਤੇ ਨਜ਼ਰ ਰੱਖੀ ਜਾਵੇਗੀ, ਜਿਸ ਤੋਂ ਬਾਅਦ ਫ਼ੈਸਲਾ ਕੀਤਾ ਜਾਵੇਗਾ ਕਿ ਆਈ.ਪੀ.ਐੱਲ. ਭਾਰਤ 'ਚ ਹੋਵੇਗਾ ਜਾਂ ਯੂ.ਆਈ. 'ਚ। ਇਸ ਲਈ ਸਾਨੂੰ ਸਰਕਾਰ ਦੀ ਇਜਾਜ਼ਤ ਲੈਣੀ ਪਵੇਗੀ ਕਿਉਂਕਿ ਇਹ ਟੂਰਨਾਮੈਂਟ ਲਈ ਲਾਜ਼ਮੀ ਹੈ।
ਇਹ ਵੀ ਪੜ੍ਹੋਂ : ਭਾਰਤੀ ਖਿਡਾਰੀਆਂ ਨੂੰ ਵੱਡਾ ਝਟਕਾ, BCCI ਰੱਦ ਕਰੇਗੀ 3 ਵੱਡੇ ਟੂਰਨਾਮੈਂਟ
ਮਾਰਚ 'ਚ ਆਈ.ਪੀ.ਐੈੱਲ. ਰੱਦ ਹੋਣ ਤੋਂ ਬਾਅਦ ਬੀਸੀਸੀਆਈ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਸਖ਼ਤ ਯਤਨ ਕਰ ਰਿਹਾ ਹੈ। ਹਾਲਾਂਕਿ ਬੀਸੀਸੀਆਈ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਟੀ-20 ਵਿਸ਼ਵ ਕੱਪ ਦੇ ਫ਼ੈਸਲੇ ਦੇ ਬਾਅਦ ਹੀ ਅੱਗੇ ਦੀ ਯੋਜਨਾ ਤਿਆਰ ਕੀਤੀ ਜਾਵੇਗੀ।
ਬੀਬੀਆਂ ਦੇ ਕ੍ਰਿਕਟ ਵਰਲਡ ਕੱਪ 'ਤੇ ਵੀ ਮੰਡਰਾਉਣ ਲੱਗਾ ਖ਼ਤਰਾ, ਹੋ ਸਕਦੈ ਵੱਡਾ ਫ਼ੈਸਲਾ
NEXT STORY