ਪੋਰਟ ਆਫ ਸਪੇਨ,(ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇੱਥੇ ਆਯੋਜਿਤ ਇਕ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਭਾਰਤ, ਤ੍ਰਿਨੀਦਾਦ ਅਤੇ ਟੋਬੈਗੋ ਵਿਚਾਲੇ ਡੂੰਘੇ ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕ੍ਰਿਕਟ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਇਕ ਖਾਸ ਪਛਾਣ ਦਿੱਤੀ ਹੈ। ਜੈਸ਼ੰਕਰ ਜਮੈਕਾ, ਸੂਰੀਨਾਮ ਅਤੇ ਤ੍ਰਿਨੀਦਾਦ ਤੇ ਟੋਬੈਗੋ ਦੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿਚ ਸ਼ੁੱਕਰਵਾਰ ਨੂੰ ਪਾਰਾਮਾਰਿਬੋ ਤੋਂ ਪੋਰਟ ਆਫ ਸਪੇਨ ਪਹੁੰਚੇ। ਇਸ ਦੌਰੇ ਦਾ ਮਕਸਦ ਕੈਰੇਬੀਆਈ ਦੇਸ਼ਾਂ ਨਾਲ ਭਾਰਤ ਦੇ ਰਣਨੀਤਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਵਿਦੇਸ਼ ਅਤੇ ਕੈਰੀਕਾਮ (ਕੈਰੇਬੀਅਨ ਕਮਿਊਨਿਟੀ ਐਂਡ ਕਾਮਨ ਮਾਰਕੀਟ) ਮਾਮਲਿਆਂ ਦੇ ਮੰਤਰਾਲੇ ਵਿਚ ਆਯੋਜਿਤ ਸਮਾਰੋਹ ਵਿਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੇ ਤ੍ਰਿਨੀਦਾਦ ਤੇ ਟੋਬੈਗੋ ਦੇ ਨਾਲ ਸਬੰਧ ਰਵਾਇਤੀ ਤੌਰ ’ਤੇ ਹਮੇਸ਼ਾ ਬਹੁਤ ਹੀ ਦੋਸਤਾਨਾ ਰਹੇ ਹਨ। ਇਹ ਸਬੰਧ ਸਾਂਝੇ ਇਤਿਹਾਸ, ਬਸਤੀਵਾਦ ਵਿਰੁੱਧ ਸਾਡੇ ਸੰਘਰਸ਼ ਅਤੇ ਕ੍ਰਿਕਟ ਦੇ ਸਾਡੇ ਵਿਸ਼ੇਸ਼ ਲਗਾਵ ’ਤੇ ਅਾਧਾਰਿਤ ਹਨ।
ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤੀ ਲੰਬੇ ਸਮੇਂ ਤੋਂ ਵੈਸਟਇੰਡੀਜ਼ ਦੇ ਕ੍ਰਿਕਟਰਾਂ ਦੇ ਪ੍ਰਸ਼ੰਸਕ ਰਹੇ ਹਨ। ਤ੍ਰਿਨੀਦਾਦ ਤੇ ਟੋਬੈਗੋ ਕੈਰੇਬੀਆਈ ਕ੍ਰਿਕਟ ਦਾ ਇਕ ਰਵਾਇਤੀ ਗੜ੍ਹ ਹੈ ਅਤੇ ਬਰਾਈਨ ਲਾਰਾ ਤੇ ਇਆਨ ਬਿਸ਼ਪ ਵਰਗੇ ਕਈ ਮਹਾਨ ਵੈਸਟਇੰਡੀਜ਼ ਕ੍ਰਿਕਟਰਾਂ ਦੀ ਜਨਮ ਭੂਮੀ ਹੈ। ਜੈਸ਼ੰਕਰ ਨੇ ਸਮਾਰੋਹ ਵਿਚ ਮੌਜੂਦ ਖਿਡਾਰੀ ਲਾਰਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਅਸੀਂ ਭਾਰਤੀ ਲੰਬੇ ਸਮੇਂ ਤੋਂ ਵੈਸਟਇੰਡੀਜ਼ ਦੇ ਕ੍ਰਿਕਟਰਾਂ ਦੇ ਵੱਡੇ ਪ੍ਰਸ਼ੰਸਕ ਰਹੇ ਹਾਂ। ਮੈਨੂੰ ਯਕੀਨ ਹੈ ਕਿ ਲਾਰਾ ਵੀ ਇਸ ਗੱਲ ਨਾਲ ਸਹਿਮਤ ਹੋਣਗੇ।
IPL 2026: GT ਨੇ RR ਨੂੰ 77 ਦੌੜਾਂ ਨਾਲ ਹਰਾਇਆ, ਅੰਕ ਸੂਚੀ 'ਚ ਹੋਇਆ ਵੱਡਾ ਉਲਟਫੇਰ
NEXT STORY