ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ ਦੂਜਾ ਫ਼ੇਜ਼ ਅਗਲੇ ਮਹੀਨੇ ਤੋਂ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ’ਚ ਸ਼ੁਰੂ ਹੋ ਜਾਵੇਗਾ। ਪਰ ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦੇ ਪੇਸਰ ਸੰਦੀਪ ਸ਼ਰਮਾ ਨੇ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ।
ਗਰਲਫ੍ਰੈਂਡ ਨਾਲ ਲਏ 7 ਫੇਰੇ
ਸੰਦੀਪ ਸ਼ਰਮਾ ਨੇ ਆਪਣੀ ਲੰਬੇ ਸਮੇਂ ਦੀ ਗਰਲਫ੍ਰੈਂਡ ਨਤਾਸ਼ਾ ਸਾਤਵਿਕ ਨਾਲ ਵਿਆਹ ਕਰ ਲਿਆ ਹੈ ਜਿਸ ਦੀ ਜਾਣਕਾਰੀ ਸਨਰਾਈਜ਼ਰਜ਼ ਹੈਦਰਾਬਾਦ ਦੇ ਟਵਿੱਟਰ ਦੇ ਜ਼ਰੀਏ ਦਿੱਤੀ ਗਈ ਹੈ।
ਇਹ ਵੀ ਪਡ਼੍ਹੋ : ਇਸ ਤਾਰੀਖ ਤੋਂ ਸ਼ੁਰੂ ਹੋਵੇਗਾ ਭਾਰਤੀ ਕ੍ਰਿਕਟ ਦਾ ਘਰੇਲੂ ਸੈਸ਼ਨ, BCCI ਨੇ ਜਾਰੀ ਕੀਤਾ ਸ਼ਡਿਊਲ
ਸਨਰਾਈਜ਼ਰਜ਼ ਹੈਦਰਾਬਾਦ ਨੇ ਦਿੱਤੀ ਵਧਾਈ
ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ.) ਨੇ ਸੰਦੀਪ ਸ਼ਰਮਾ ਤੇ ਨਤਾਸ਼ਾ ਸਾਤਵਿਕ ਦੇ ਵਿਆਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਐੱਸ .ਆਰ. ਐੱਚ. ਫ਼ੈਮਿਲੀ ’ਚ ਇਕ ਖ਼ਾਸ ਸ਼ਖ਼ਸ ਦੀ ਐਂਟਰੀ। ਮਿਸਟਰ ਐਂਡ ਮਿਸੇਜ਼ ਸ਼ਰਮਾ ਨੂੰ ਵਧਾਈ ਇਕ ਲੰਬੀ ਸਾਂਝੇਦਾਰੀ ਲਈ।
ਸਾਊਥ ਇੰਡੀਅਨਜ਼ ਦੀ ਲੁਕ ’ਚ ਸੰਦੀਪ-ਨਤਾਸ਼ਾ
ਸੰਦੀਪ ਸ਼ਰਮਾ ਤੇ ਨਤਾਸ਼ਾ ਸਾਤਵਿਕ ਸਾਊਥ ਇੰਡੀਅਨ ਵਿਆਹ ਦੇ ਕੱਪੜੇ ਪਹਿਨ ਕੇ ਇਕ ਦੂਜੇ ਨੂੰ ਕੰਪਲੀਮੈਂਟ ਕਰਦੇ ਹੋਏ ਨਜ਼ਰ ਆ ਰਹੇ ਹਨ ਜਿੱਥੇ ਸੰਦੀਪ ਨੇ ਸਫ਼ੈਦ ਰੰਗ ਦਾ ਕੁਰਤਾ ਪਾਇਆ ਹੋਇਆ ਹੈ, ਜਦਕਿ ਨਤਾਸ਼ਾ ਨੇ ਆਰੇਂਜ-ਰੈੱਡ ਸ਼ੇਡ ਦੀ ਕਾਂਜੀਵਰਮ ਸਾੜ੍ਹੀ ਪਾਈ ਹੋਈ ਹੈ। ਰਿਵਾਇਤੀ ਗਹਿਣਿਆਂ ਤੇ ਗਜਰੇ ’ਚ ਉੁਹ ਬਹੁਤ ਹੀ ਸੋਹਣੀ ਲੱਗ ਰਹੀ ਹੈ।
ਇਹ ਵੀ ਪਡ਼੍ਹੋ : ਏਸ਼ੀਆਈ ਯੁਵਾ ਅਤੇ ਜੂਨੀਅਰ ਮੁੱਕੇਬਾਜ਼ੀ ’ਚ ਭਾਰਤ ਦੇ ਘੱਟ ਤੋਂ ਘੱਟ 21 ਤਮਗੇ ਪੱਕੇ
ਵਿਆਹ ਦੇ ਬਾਅਦ ਚਮਕੇਗੀ ਕਿਸਮਤ
ਸੰਦੀਪ ਸ਼ਰਮਾ ਨੇ ਭਾਰਤ ’ਚ ਆਈ. ਪੀ. ਐੱਲ. 2021 ਦੇ ਪਹਿਲੇ ਫੇਜ਼ ’ਚ ਹੈਦਰਾਬਾਦ ਵੱਲੋਂ ਸਿਰਫ਼ 3 ਮੁਕਾਬਲਿਆਂ ’ਚ ਸ਼ਿਰਕਤ ਕੀਤੀ ਸੀ ਜਿਸ ’ਚ ਉਨ੍ਹਾਂ ਨੇ 109 ਦੌੜਾਂ ਲੁਟਾ ਕੇ ਸਿਰਫ਼ 1 ਵਿਕਟ ਹਾਸਲ ਕੀਤੀ ਸੀ। ਹੁਣ ਦੇਖਣਾ ਹੋਵੇਗਾ ਕਿ ਵਿਆਹ ਦੇ ਬਾਅਦ ਉਸ ਦੀ ਕਿਸਮਤ ਕਿੰਨੀ ਚਮਕਦੀ ਹੈ।
31 ਅਗਸਤ ਨੂੰ ਯੂ. ਏ. ਈ. ਜਾਣ ਦੀ ਤਿਆਰੀ
ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਆਈ. ਪੀ. ਐੱਲ. 2021 ਦੇ ਲਈ 31 ਅਗਸਤ ਨੂੰ ਯੂ. ਏ. ਈ. ਲਈ ਰਵਾਨਾ ਹੋਵੇਗੀ। ਮੌਜੂਦਾ ਸੀਜ਼ਨ ’ਚ ਇਸ ਟੀਮ ਦਾ ਪ੍ਰਦਰਸ਼ਨ ਕਾਫ਼ੀ ਬੁਰਾ ਰਿਹਾ ਹੈ। ਹੈਦਰਾਬਾਦ ਨੇ 7 ’ਚੋਂ ਸਿਰਫ਼ 1 ਮੁਕਾਬਲਾ ਜਿੱਤਿਆ ਹੈ ਤੇ ਉਹ ਪੁਆਇੰਟ ਟੇਬਲ ’ਚ ਸਭ ਤੋਂ ਹੇਠਾਂ ਹੈ।
ਮੇਦਵੇਦੇਵ ਕੁਆਰਟਰ ਫ਼ਾਈਨਲ ’ਚ, ਓਸਾਕਾ ਹੋਈ ਬਾਹਰ
NEXT STORY