ਮੇਸਨ— ਚੋਟੀ ਦਾ ਦਰਜਾ ਪ੍ਰਾਪਤ ਰੂਸ ਦੇ ਦਾਨਿਲ ਮੇਦਵੇਦੇਵ ਵੈਸਟਰਨ ਐਂਡ ਸਰਦਨ ਓਪਨ ਟੈਨਿਸ ਚੈਂਪੀਅਨਸ਼ਪ ਦੇ ਕੁਆਰਟਰ ਫ਼ਾਈਨਲ ’ਚ ਪਹੁੰਚ ਗਏ ਜਦਕਿ ਜਾਪਾਨ ਦੀ ਨਾਓਮੀ ਓਸਾਕਾ ਹਾਰ ਕੇ ਬਾਹਰ ਹੋ ਗਈ। ਨੋਵਾਕ ਜੋਕੋਵਿਚ, ਰੋਜਰ ਫੈਡਰਰ ਤੇ ਰਾਫ਼ੇਲ ਨਡਾਲ ਦੀ ਗ਼ੈਰਮੌਜੂਦਗੀ ’ਚ 2019 ਦੇ ਚੈਂਪੀਅਨ ਮੇਦਵੇਦੇਵ ਦੀ ਰਾਹ ਸੌਖੀ ਹੋ ਗਈ ਸੀ। ਉਨ੍ਹਾਂ ਨੇ ਗਿ੍ਰਗੋਰ ਦਿਮਿਤ੍ਰੋਵ ਨੂੰ 6-3, 6-3 ਨਾਲ ਹਰਾਇਆ।
ਦੂਜਾ ਦਰਜਾ ਪ੍ਰਾਪਤ ਓਸਾਕਾ ਨੂੰ ਹਾਲਾਂਕਿ 76ਵੀਂ ਰੈਂਕਿੰਗ ਵਾਲੀ ਜਿਲ ਟਿਚਮੈਨ ਨੇ 3-6, 6-3, 6-3 ਨਾਲ ਹਰਾਇਆ। ਚੋਟੀ ਦਾ ਦਰਜਾ ਪ੍ਰਾਪਤ ਐਸ਼ ਬਾਰਟੀ ਨੇ ਸਾਬਕਾ ਚੈਂਪੀਅਨ ਵਿਕਟੋਰੀਆ ਅਜਾਰੇਂਕਾ ਨੂੰ 6-0, 6-2 ਨਾਲ ਹਰਾਇਆ। ਸਾਬਕਾ ਚੈਂਪੀਅਨ ਕੈਰੋਲਿਨਾ ਪਲਿਸਕੋਵਾ ਨੇ ਜੇਸਿਕਾ ਪੇਗੁਲਾ ਨੂੰ 6-4, 7-6 ਨਾਲ ਹਰਾਇਆ। ਓਲੰਪਿਕ ਚੈਂਪੀਅਨ ਤੀਜਾ ਦਰਜਾ ਪ੍ਰਾਪਤ ਅਲੈਕਜ਼ੈਂਡਰ ਜ਼ਵੇਰੇਵ ਨੇ ਗੁਈਡੋ ਪੇਲਾ ਨੂੰ 6-2, 6-3 ਨਾਲ ਹਰਾ ਕੇ ਅਗਲੇ ਦੌਰ ’ਚ ਜਗ੍ਹਾ ਬਣਾਈ। ਜਦਕਿ ਫ੍ਰੈਂਚ ਓਪਨ ਜੇਤੂ ਦੂਜਾ ਦਰਜਾ ਪ੍ਰਾਪਤ ਸਟੇਫਾਨੋਸ ਸਿਟਸਿਪਾਸ ਨੇ ਲੋਰੇਂਜੋ ਸੋਨੇਗੋ ਨੂੰ 5-7, 6-3, 6-4 ਨਾਲ ਹਰਾਇਆ।
ਏਸ਼ੀਆਈ ਯੁਵਾ ਅਤੇ ਜੂਨੀਅਰ ਮੁੱਕੇਬਾਜ਼ੀ ’ਚ ਭਾਰਤ ਦੇ ਘੱਟ ਤੋਂ ਘੱਟ 21 ਤਮਗੇ ਪੱਕੇ
NEXT STORY