ਚੇਨਈ: ਇੰਡੀਅਨ ਪ੍ਰੀਮੀਅਰ ਲੀਗ 2023 ਦੇ 60ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਚੇਨਈ ਦੇ ਘਰੇਲੂ ਮੈਦਾਨ ਚੇਪੌਕ 'ਤੇ ਖੇਡਿਆ ਗਿਆ। ਇਸ ਮੈਚ 'ਚ CSK ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਕੇਕੇਆਰ ਦੇ ਖਿਲਾਫ ਮੈਚ 'ਚ ਟੀਮ ਲਗਾਤਾਰ ਅੰਤਰਾਲ 'ਤੇ ਆਪਣੀਆਂ ਵਿਕਟਾਂ ਗੁਆਉਂਦੀ ਰਹੀ ਪਰ ਇਕ ਸਮੇਂ ਸ਼ਿਵਮ ਦੂਬੇ ਨੇ ਮੋਰਚੇ ਨੂੰ ਸੰਭਾਲਣ ਦਾ ਕੰਮ ਜ਼ਰੂਰ ਕੀਤਾ।
ਇਹ ਵੀ ਪੜ੍ਹੋ: ਸੁਨੀਲ ਗਾਵਸਕਰ ਨੇ ਲਿਆ MS ਧੋਨੀ ਦਾ ਆਟੋਗ੍ਰਾਫ, 'ਕੈਪਟਨ ਕੂਲ' ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫ਼ਾ
ਸ਼ਿਵਮ ਨੇ 48 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ 1 ਚੌਕਾ ਅਤੇ 3 ਛੱਕੇ ਵੀ ਲਗਾਏ। ਇਸ ਦੌਰਾਨ ਉਸ ਨੇ11.4 ਓਵਰ ਵਿੱਚ ਸੁਯਸ਼ ਸ਼ਰਮਾ ਦੀ ਗੇਂਦ 'ਤੇ ਇੱਕ ਅਜਿਹਾ ਸ਼ਕਤੀਸ਼ਾਲੀ ਸ਼ਾਟ ਮਾਰਿਆ, ਜਿਸ ਤੋਂ ਕੇ.ਕੇ.ਆਰ. ਦੀ ਚੀਅਰਲੀਡਰਜ਼ ਵਾਲ-ਵਾਲ ਬਚੀਆਂ। ਬਾਊਂਡਰੀ ਦੇ ਨੇੜੇ ਕੁਰਸੀ 'ਤੇ ਬੈਠੀਆਂ ਚੀਅਰਲੀਡਰਜ਼ ਜੇਕਰ ਸਮੇਂ 'ਤੇ ਫੁਸਤੀ ਦਿਖਾਉਂਦੇ ਹੋਏ ਨਾ ਹਟਦੀਆਂ ਤਾਂ ਜ਼ਖ਼ਮੀ ਹੋ ਸਕਦੀਆਂ ਸਨ। ਹਾਲਾਂਕਿ ਉਨ੍ਹਾਂ ਦੀ ਸਮਝਦਾਰੀ ਨਾਲ ਇਹ ਹਾਦਸਾ ਟਲ ਗਿਆ। ਮੈਚ ਦੌਰਾਨ ਸੀ.ਐੱਸ.ਕੇ. ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ’ਤੇ 144 ਦੌੜਾਂ ਬਣਾਈਆਂ ਸਨ। ਚੇਨਈ ਨੂੰ 6 ਵਿਕਟਾਂ 'ਤੇ 144 ਦੌੜਾਂ 'ਤੇ ਰੋਕਣ ਤੋਂ ਬਾਅਦ ਕੇ.ਕੇ.ਆਰ. ਨੇ 18.3 ਓਵਰਾਂ ਵਿਚ 4 ਵਿਕਟਾਂ 'ਤੇ ਟੀਚਾ ਹਾਸਲ ਕਰ ਲਿਆ।
ਇਹ ਵੀ ਪੜ੍ਹੋ: ਪ੍ਰੇਮਿਕਾ ਨੇ ਪ੍ਰੇਮੀ ਦੀ ਇੱਛਾ ਵਿਰੁੱਧ ਕਰਾਇਆ ਗਰਭਪਾਤ, ਮਿਲੀ ਦਰਦਨਾਕ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2023 : ਗਿੱਲ ਦਾ ਸ਼ਾਨਦਾਰ ਸੈਂਕੜਾ, ਗੁਜਰਾਤ ਨੇ ਹੈਦਰਾਬਾਦ ਨੂੰ ਦਿੱਤਾ 189 ਦੌੜਾਂ ਦਾ ਟੀਚਾ
NEXT STORY