ਨਵੀਂ ਦਿੱਲੀ— ਫਟਾਫਟ ਕ੍ਰਿਕਟ ਦੇ ਮਾਹਿਰ ਮੰਨੇ ਜਾਣ ਵਾਲੇ ਤੇਜ਼ ਗੇਂਦਬਾਜ਼ ਐਂਡ੍ਰਿਊ ਟਾਏ ਨੂੰ ਭਾਰਤ ਵਿਰੁੱਧ ਆਗਾਮੀ ਟੀ-20 ਸੀਰੀਜ਼ ਲਈ ਪੈਟ ਕਮਿੰਸ ਦੀ ਜਗ੍ਹਾ ਆਸਟ੍ਰੇਲੀਆ ਦੀ ਟੀ-20 ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਕਮਿੰਸ ਮੌਜੂਦਾ ਵਨ ਡੇ ਸੀਰੀਜ਼ ਦੀ ਸਮਾਪਤੀ ਤੋਂ ਬਾਅਦ ਵਤਨ ਪਰਤ ਜਾਵੇਗਾ। ਆਸਟ੍ਰੇਲੀਆਈ ਟੀਮ ਨੇ ਭਾਰਤ ਦੌਰੇ ਤੋਂ ਬਾਅਦ ਏਸ਼ੇਜ਼ ਸੀਰੀਜ਼ ਸਮੇਤ ਰੁਝੇਵਿਆਂ ਭਰੇ ਪ੍ਰੋਗਰਾਮ ਦਾ ਹਿੱਸਾ ਬਣਨਾ ਹੈ ਤੇ ਇਸ ਨੂੰ ਦੇਖਦੇ ਹੋਏ ਕਮਿੰਸ ਦੀ ਜਗ੍ਹਾ ਟਾਏ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ, ਜਿਸ ਨੂੰ ਟੀ-20 ਕ੍ਰਿਕਟ ਦਾ ਮਾਹਿਰ ਗੇਂਦਬਾਜ਼ ਮੰਨਿਆ ਜਾਂਦਾ ਹੈ। ਟਾਏ ਆਖਰੀ ਵਾਰ ਫਰਵਰੀ 'ਚ ਟੀ-20 ਟੀਮ ਵਲੋਂ ਖੇਡਿਆ ਸੀ। ਉਸ ਤੋਂ ਇਲਾਵਾ ਨਾਥਨ ਕਾਲਟਰ ਨਾਇਲ ਤੇ ਕੇਨ ਰਿਚਰਡਸਨ ਆਸਟ੍ਰੇਲੀਆ ਦੀ ਤੇਜ਼ ਗੇਂਦਬਾਜ਼ੀ ਟੀਮ ਦਾ ਹਿੱਸਾ ਹੋਣਗੇ। ਨਾਲ ਹੀ ਲੈਫਟ ਆਰਮ ਸਪਿਨਰ ਜੇਸਨ ਬਹਿਰਨਡੌਰਫ ਵੀ ਗੇਂਦਬਾਜ਼ੀ ਕ੍ਰਮ ਵਿਚ ਸ਼ਾਮਲ ਹੈ। ਟਾਏ ਅਪ੍ਰੈਲ ਵਿਚ ਆਈ. ਪੀ. ਐੱਲ. ਦਾ ਵੀ ਹਿੱਸਾ ਸੀ ਪਰ ਮੋਢੇ 'ਚ ਸੱਟ ਕਾਰਨ ਉਸ ਨੂੰ ਵਤਨ ਪਰਤਣਾ ਪਿਆ ਸੀ। 30 ਸਾਲਾ ਗੇਂਦਬਾਜ਼ ਦੀ ਸਰਜਰੀ ਵੀ ਹੋਈ ਸੀ, ਜਿਸ ਕਾਰਨ ਉਸ ਨੂੰ ਇੰਗਲੈਂਡ ਵਿਚ ਟੀ-20 ਚੈਂਪੀਅਨਸ਼ਿਪ 'ਚੋਂ ਬਾਹਰ ਹੋਣਾ ਪਿਆ ਸੀ।
ਪ੍ਰੋ ਕਬੱਡੀ ਲੀਗ : ਤਮਿਲ ਨੇ ਗੁਜਰਾਤ ਨੂੰ ਰੌਮਾਂਚਕ ਮੈਚ 'ਚ 35-34 ਨਾਲ ਹਰਾਇਆ
NEXT STORY