ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਸਾਬਕਾ ਮਾਹਨ ਆਲਰਾਊਂਡਰ ਜੈਕ ਕੈਲਿਸ ਨੇ ਕਿਹਾ ਕਿ ਲਗਾਤਾਰ 2 ਮੈਚ ਹਾਰਨ ਤੋਂ ਬਾਅਦ ਹੁਣ ਉਸਦੀ ਟੀਮ ਦੇ ਕੋਲ ਭਾਰਤ ਖਿਲਾਫ ਅਗਲੇ ਮੈਚ ਵਿਚ ਗਲਤੀ ਦੀ ਕੋਈ ਗੁੰਜਾਈਸ਼ ਨਹੀਂ ਹੈ ਅਤੇ ਉਸ ਨੂੰ ਭਾਰਤ ਦੀ ਪਹਿਲੇ ਮੈਚ ਦੀ 'ਨਰਵਸਨੈਸ' ਦਾ ਪੂਰਾ ਫਾਇਦਾ ਚੁੱਕਣਾ ਚਾਹੀਦਾ ਹੈ। ਦੱਖਣੀ ਅਫਰੀਕਾ ਨੂੰ ਪਹਿਲੇ ਮੈਚ ਵਿਚ ਇੰਗਲੈਂਡ ਨੇ 104 ਦੌੜਾਂ ਨਾਲ ਅਤੇ ਦੂਜੇ ਮੈਚ ਵਿਚ ਬੰਗਲਾਦੇਸ਼ ਨੇ 21 ਦੌੜਾਂ ਨਾਲ ਹਰਾਇਆ ਹੈ। ਕੈਲਿਸ ਨੇ ਆਈ. ਸੀ. ਸੀ. ਲਈ ਕਾਲਮ 'ਚ ਲਿਖਿਆ, ''ਇਹ ਨਿਰਾਸ਼ਾਜਨਕ ਪ੍ਰਦਰਸ਼ਨ ਹੈ ਅਤੇ ਹੁਣ ਅਗਲੇ ਮੈਚ ਵਿਚ ਕਾਫੀ ਦਬਾਅ ਹੋਵੇਗਾ। ਉਸ ਵਿਚ ਹਾਰਨ 'ਤੇ ਦੱਖਣੀ ਅਫਰੀਕੀ ਟੀਮ ਦਾ ਬੋਰੀ ਬਿਸਤਰਾ ਬੰਨ੍ਹਿਆ ਜਾਵੇਗਾ।''

ਉਸ ਨੇ ਕਿਹਾ, ''ਭਾਰਤ ਖਿਲਾਫ ਚੁਣੌਤੀ ਆਸਾਨ ਨਹੀਂ ਹੋਵੇਗੀ। ਇਹ ਉਸਦਾ ਪਹਿਲਾ ਅਤੇ ਸਾਡਾ ਤੀਜਾ ਮੈਚ ਹੈ ਤਾਂ ਸ਼ਾਇਦ ਇਸਦਾ ਫਾਇਦਾ ਮਿਲ ਜਾਵੇ। ਭਾਰਤ ਨੇ ਹਫਤੇ ਤੋਂ ਕੋਈ ਮੈਚ ਨਹੀਂ ਖੇਡਿਆ ਹੈ ਅਤੇ ਉਸ ਦੇ ਪਹਿਲੇ ਮੈਚ ਨੂੰ ਲੈ ਕੇ ਦਬਾਅ ਹੋਵੇਗਾ ਜਦਕਿ ਅਸੀਂ ਲਗਾਤਾਰ ਖੇਡ ਰਹੇ ਹਾਂ। ਸਾਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ। ਅਸੀਂ ਇਸ ਮੁਕਾਮ 'ਤੇ ਬੇਵਕੂਫਾਨਾ ਗਲਤੀਆਂ ਨਹੀਂ ਕਰ ਸਕਦੇ। ਇਹ ਦੁਨੀਆ ਦੀ ਸਰਵਸ੍ਰੇਸ਼ਠ ਟੀਮਾਂ ਹਨ ਅਤੇ ਉਨ੍ਹਾਂ ਖਿਲਾਫ ਸਾਵਧਾਨੀ ਵਰਤਣੀ ਹੋਵੇਹੀ। ਟੀਮਾਂ ਨੂੰ ਚੰਗੇ ਰਨ ਰੇਟ ਨਾਲ 6 ਮੈਚ ਜਿੱਤਣੇ ਹੋਣਗੇ ਤਾਂ ਜੋ ਚੋਟੀ 4 ਦਾ ਦਾਅਵਾ ਬਣਾ ਸਕੇ। ਦੱਖਣੀ ਅਫਰੀਕਾ ਨੂੰ ਹੁਣ ਹਰ ਮੈਚ ਜਿੱਤਣਾ ਹੋਵੇਗਾ।
ਦੱਖਣੀ ਅਫਰੀਕਾ ਨੂੰ ਹਰਾਉਂਦਿਆਂ ਹੀ ਬੰਗਲਾਦੇਸ਼ ਦੇ ਪ੍ਰਸ਼ੰਸਕ ਹੋਏ ਖੁਸ਼, ਕਰਨ ਲੱਗੇ ਨਾਗਿਨ ਡਾਂਸ (Video)
NEXT STORY