ਨਾਟਿੰਘਮ— ਇੰਗਲੈਂਡ ਵਿਚ ਚੱਲ ਰਹੇ ਆਈ. ਸੀ. ਸੀ. ਵਿਸ਼ਵ ਕੱਪ 'ਤੇ ਮੀਂਹ ਦਾ ਕਹਿਰ ਜਾਰੀ ਹੈ ਅਤੇ ਵੀਰਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹਾਈਵੋਲਟੇਜ ਮੁਕਾਬਲਾ ਮੀਂਹ ਕਾਰਣ ਬਿਨਾਂ ਟਾਸ ਹੋਏ ਰੱਦ ਐਲਾਨ ਕਰ ਦਿੱਤਾ ਗਿਆ । ਮੈਚ ਰੱਦ ਹੋਣ ਨਾਲ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ।
ਵਿਸ਼ਵ ਕੱਪ ਵਿਚ ਪਿਛਲੇ 4 ਦਿਨਾਂ ਵਿਚ ਇਹ ਤੀਜਾ ਮੈਚ ਰੱਦ ਹੋਇਆ ਹੈ ਅਤੇ ਟੂਰਨਾਮੈਂਟ ਵਿਚ ਹੁਣ ਤਕ ਚੌਥਾ ਮੈਚ ਰੱਦ ਹੋਇਆ ਹੈ। ਮੈਚ ਰੱਦ ਹੋਣ ਨਾਲ ਭਾਰਤ ਅਤੇ ਨਿਊਜ਼ੀਲੈਂਡ ਨੂੰ ਇਕ-ਇਕ ਅੰਕ ਮਿਲਿਆ ਹੈ। ਨਿਊਜ਼ੀਲੈਂਡ ਦੇ ਹੁਣ 4 ਮੈਚਾਂ ਵਿਚ 7 ਅੰਕ ਹੋ ਗਏ ਹਨ ਅਤੇ ਉਹ 10 ਟੀਮਾਂ ਦੀ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਹੈ। ਆਸਟਰੇਲੀਆ 4 ਮੈਚਾਂ ਵਿਚ 6 ਅੰਕਾਂ ਨਾਲ ਦੂਜੇ, ਭਾਰਤ 3 ਮੈਚਾਂ ਵਿਚ 5 ਅੰਕਾਂ ਨਾਲ ਤੀਜੇ ਅਤੇ ਮੇਜ਼ਬਾਨ ਇੰਗਲੈਂਡ 3 ਮੈਚਾਂ ਵਿਚ 4 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ।
ਟੂਰਨਾਮੈਂਟ ਵਿਚ ਚੌਥਾ ਮੈਚ ਰੱਦ ਹੋਣ ਨਾਲ ਇਹ ਵਿਸ਼ਵ ਕੱਪ ਟੂਰਨਾਮੈਂਟ ਦੇ ਇਤਿਹਾਸ ਵਿਚ ਸਭ ਤੋਂ ਵੱਧ ਰੱਦ ਹੋਣ ਵਾਲੇ ਮੈਚਾਂ ਦਾ ਵਿਸ਼ਵ ਕੱਪ ਬਣ ਗਿਆ ਹੈ। ਇਸ ਤੋਂ ਪਹਿਲਾਂ 1992 ਅਤੇ 2003 ਦੇ ਵਿਸ਼ਵ ਕੱਪ ਵਿਚ 2-2 ਮੈਚ ਰੱਦ ਹੋਏ ਸਨ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ-ਵੈਸਟਇੰਡੀਜ਼, ਪਾਕਿਸਤਾਨ-ਸ਼੍ਰੀਲੰਕਾ ਅਤੇ ਬੰਗਲਾਦੇਸ਼-ਸ਼੍ਰੀਲੰਕਾ ਦਾ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ ਸੀ।
ਵਿਸ਼ਵ ਕੱਪ ਮੈਚਾਂ ਦੇ ਮੀਂਹ ਕਾਰਣ ਇਸ ਤਰ੍ਹਾਂ ਰੱਦ ਹੋਣ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਚ ਰੱਦ ਹੋਣ ਤੋਂ ਬਾਅਦ ਅੰਪਾਇਰਾਂ ਨੇ ਵੀ ਕਿਹਾ, ''ਇਹ ਬਹੁਤ ਮੰਦਭਾਗਾ ਹੈ ਪਰ ਮੌਸਮ 'ਤੇ ਕਿਸੇ ਦਾ ਵੱਸ ਨਹੀਂ ਹੈ। ਗਰਾਊਂਡਮੈਨਜ਼ ਨੇ ਬਹੁਤ ਮਿਹਨਤ ਕੀਤੀ ਪਰ ਵਾਰ-ਵਾਰ ਮੀਂਹ ਆਉਣ ਨਾਲ ਮੈਚ ਦੀ ਸੰਭਾਵਨਾ ਲਗਾਤਾਰ ਘੱਟ ਹੁੰਦੀ ਗਈ। ਧੁੱਪ ਵੀ ਨਹੀਂ ਨਿਕਲੀ ਸੀ ਅਤੇ ਹਵਾ ਵੀ ਨਹੀਂ ਚੱਲ ਰਹੀ ਸੀ। ਗਰਾਊਂਡਮੈਨਾਂ ਨੇ ਕਈ ਵਾਰ ਕਵਰਜ਼ ਨੂੰ ਮੈਦਾਨ ਦੇ ਅੰਦਰ-ਬਾਹਰ ਕੀਤਾ ਪਰ ਅੰਤ ਅੰਪਾਇਰਾਂ ਨੂੰ ਮੈਚ ਰੱਦ ਕਰ ਦੇਣ ਦਾ ਫੈਸਲਾ ਕਰਨਾ ਪਿਆ।''
ਕੋਹਲੀ ਦੇ ਨਿਸ਼ਾਨੇ 'ਤੇ ਹੋਵੇਗਾ ਸਚਿਨ ਤੇਂਦੁਲਕਰ ਦਾ ਇਹ ਵੱਡਾ ਰਿਕਾਰਡ
NEXT STORY