ਬਰਮਿੰਘਮ- ਤਜਰਬੇਕਾਰ ਜੋਸਨਾ ਚਿਨੱਪਾ ਤੇ ਹਰਿੰਦਰ ਪਾਲ ਸਿੰਘ ਸੰਧੂ ਦੀ ਮਿਕਸਡ ਡਬਲਜ਼ ਜੋੜੀ ਨੇ ਰਾਸ਼ਟਰਮੰਡਲ ਖੇਡਾਂ ਦੀ ਸਕੁਐਸ਼ ਪ੍ਰਤੀਯੋਗਿਤਾ ਦੇ ਪ੍ਰੀ-ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ।
ਜੋਸ਼ਨਾ ਤੇ ਸੰਧੂ ਦੀ ਜੋੜੀ ਨੇ ਸ਼੍ਰੀਲੰਕਾ ਦੀ ਯੇਹੇਨੀ ਕੁਰੂਪੱਪੂ ਤੇ ਰਵਿੰਦੂ ਲਕਸੀਰੀ ਦੀ ਜੋੜੀ ਨੂੰ 8-11, 11-4, 11-3 ਨਾਲ ਹਰਾਇਆ। ਜੋਸ਼ਨਾ ਤੇ ਸਿੰਧੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਨ੍ਹਾਂ ਨੇ ਕਾਫ਼ੀ ਗ਼ਲਤੀਆਂ ਕਰਦੇ ਹੋਏ ਪਹਿਲਾ ਗੇਮ ਗੁਆ ਦਿੱਤਾ ਪਰ ਭਾਰਤੀ ਜੋੜੀ ਨੇ ਇਸ ਦੇ ਬਾਅਦ ਵਾਪਸੀ ਕਰਦੇ ਹੋਏ ਅਗਲੇ ਦੋ ਗੇਮ ਆਸਾਨੀ ਨਾਲ ਜਿੱਤ ਕੇ ਮੁਕਾਬਲਾ ਆਪਣੇ ਨਾਂ ਕੀਤਾ।
ਇਸ ਤੋਂ ਪਹਿਲਾਂ ਸੁਨਯਨਾ ਕੁਰੂਵਿਲਾ ਨੇ ਮਹਿਲਾ ਸਕੁਐਸ਼ ਪਲੇਟ ਫਾਈਨਲ 'ਚ ਗਯਾਨਾ ਦੀ ਫੰਗ ਏ ਫੈਟ 'ਤੇ ਆਸਾਨੀ ਨਾਲ ਜਿੱਤ ਦਰਜ ਕੀਤੀ। 23 ਸਾਲਾ ਸੁਨਯਨਾ ਨੇ ਗਯਾਨਾ ਦੀ ਆਪਣੀ ਵਿਰੋਧੀ ਮੁਕਾਬਲੇਬਾਜ਼ ਨੂੰ 11-7, 13-11, 11-2 ਨਾਲ ਹਰਾਇਆ। ਮੰਗਲਾਵਰ ਨੂੰ ਸੈਮੀਫਾਈਨਲ 'ਚ ਹਾਰਨ ਵਾਲੇ ਸੌਰਵ ਘੋਸ਼ਾਲ ਕਾਂਸੀ ਤਮਗੇ ਦੇ ਪਲੇਅ-ਆਫ਼ ਮੈਚ 'ਚ ਇੰਗਲੈਂਡ ਦੇ ਜੇਮਸ ਵਿਲਸਟ੍ਰਾਪ ਨਾਲ ਭਿੜਨਗੇ।
CWG 2022 : ਭਾਰਤ ਨੇ ਹਾਕੀ 'ਚ ਕਰੋ ਜਾਂ ਮਰੋ ਦਾ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਕੀਤਾ ਪ੍ਰਵੇਸ਼
NEXT STORY