ਬਰਮਿੰਘਮ (ਏਜੰਸੀ): ਸਟਾਰ ਭਾਰਤੀ ਪਹਿਲਵਾਨ ਅਤੇ ਓਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨੇ ਸ਼ੁੱਕਰਵਾਰ ਨੂੰ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਆਪਣੀ ਮੁਹਿੰਮ ਦੇ ਸ਼ੁਰੂਆਤੀ ਮੈਚ ਵਿੱਚ ਨੌਰੂ ਦੇ ਲੋਵੇ ਬਿੰਘਮ ਨੂੰ ਹਰਾ ਕੇ ਪੁਰਸ਼ਾਂ ਦੇ 65 ਕਿਲੋ ਵਰਗ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਪੂਨੀਆ ਨੇ ਆਪਣੇ ਮੈਚ ਵਿੱਚ ਬਹੁਤ ਦਬਦਬਾ ਬਣਾਇਆ ਅਤੇ 1 ਮਿੰਟ 47 ਸਕਿੰਟ ਤੱਕ ਚੱਲੇ ਮੁਕਾਬਲੇ ਵਿੱਚ 5-0 ਨਾਲ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ: ਪੈਰਾ ਪਾਵਰਲਿਫਟਿੰਗ 'ਚ ਸੁਧੀਰ ਨੇ ਰਚਿਆ ਇਤਿਹਾਸ, ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ
ਬਜਰੰਗ ਨੇ ਆਪਣੇ ਵਿਰੋਧੀ ਨੂੰ ਸਮਝਣ ਲਈ 1 ਮਿੰਟ ਦਾ ਸਮਾਂ ਲਿਆ ਅਤੇ ਫਿਰ ਅਚਾਨਕ ਬਿਘਮ ਦੀ ਪਿੱਠ ਹੇਠਾਂ ਲਗਾ ਕੇ ਮੁਕਾਬਲਾ ਖ਼ਤਮ ਕਰ ਦਿੱਤਾ। ਬਿੰਘਮ ਨੂੰ ਇਸ ਦਾਅ ਦਾ ਪਤਾ ਨਹੀਂ ਲੱਗਾ ਅਤੇ ਭਾਰਤੀ ਪਹਿਲਵਾਨ ਆਸਾਨੀ ਨਾਲ ਜਿੱਤ ਗਿਆ। ਕੁਆਰਟਰ ਫਾਈਨਲ ਵਿੱਚ, ਪੂਨੀਆ ਅੱਜ ਦੁਪਹਿਰ ਬਾਅਦ ਮਾਰੀਸ਼ਸ ਦੇ ਜੀਨ ਗੁਏਲੀਏਨ ਜੋਰਿਸ ਬੈਂਡੌ ਨਾਲ ਭਿੜੇਗਾ। ਭਾਰਤੀ ਕੁਸ਼ਤੀ ਦਲ ਨੇ ਅੱਜ ਤੋਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ।
ਇਹ ਵੀ ਪੜ੍ਹੋ: CWG 2022: ਵੇਟਲਿਫਟਿੰਗ 'ਚ ਗੁਰਦੀਪ ਸਿੰਘ ਨੇ ਵੀ ਮਾਰੀ ਬਾਜ਼ੀ, ਜਿੱਤਿਆ ਕਾਂਸੀ ਦਾ ਤਮਗਾ
ਵੇਲਸ ਨੂੰ ਹਰਾ ਕੇ ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ 'ਚ
NEXT STORY