ਨਵੀਂ ਦਿੱਲੀ— ਸ਼੍ਰੀਲੰਕਾ ਦੇ ਟੈਸਟ ਕ੍ਰਿਕਟਰ ਦਾਨੁਸ਼ਕਾ ਗੁਣਾਥਿਲਕਾ ਦੇ ਇਕ ਦੋਸਤ 'ਤੇ ਨਾਰਵੇ ਦੀ ਇਕ ਮਹਿਲਾ ਦੁਆਰਾ ਹੋਟਲ ਦੇ ਕਮਰੇ 'ਚ ਰੇਪ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਬਾਅਦ ਗੁਣਾਥਿਲਕਾ ਨੂੰ ਟੀਮ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਗੁਣਾਥਿਲਕਾ ਅਤੇ ਉਸਦਾ ਦੋਸਤ ਨਾਰਵੇ ਦੀਆਂ ਦੋ ਔਰਤਾਂ ਨੂੰ ਐਤਵਾਰ ਸਵੇਰੇ ਉਸ ਹੋਟਲ 'ਚ ਲੈ ਕੇ ਆਏ. ਜਿੱਥੇ ਸ਼੍ਰੀਲੰਕਾ ਦੀ ਟੀਮ ਰੁਕੀ ਸੀ ਬਾਅਦ 'ਚ ਇਕ ਮਹਿਲਾ ਨੇ ਦੂਜੇ ਵਿਅਕਤੀ 'ਤੇ ਰੇਪ ਦਾ ਦੋਸ਼ ਲਗਾਇਆ, ਜੋ ਸ਼੍ਰੀਲੰਕਾ ਮੂਲ ਦਾ ਬ੍ਰਿਸ਼ਟ ਪਾਸਪੋਰਟ ਧਾਰਕ ਹੈ। ਪੁਲਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ,' ਉਸ ਨੂੰ ਗ੍ਰਿ੍ਰ੍ਰਫਤਾਰ ਕਰ ਲਿਆ ਗਿਆ ਹੈ ਅਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਗੁਣਾਥਿਲਕਾ 'ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ। ਸ਼੍ਰੀਲੰਕਾ ਕ੍ਰਿਕਟ ਨੇ ਹਾਲਾਂਕਿ ਆਚਾਰ ਸਹਿੰਤਾ ਦੇ ਉਲੰਘਨ ਦੇ ਦੋਸ਼ 'ਚ ਉਨ੍ਹਾਂ ਨੂੰ ਨਿਲੰਬਿਤ ਕਰ ਦਿੱਤਾ ਹੈ। ਮੈਚਾਂ ਦੌਰਾਨ ਖਿਡਾਰੀਆਂ ਦੇ ਲਈ ਰਾਤ ਨੂੰ ਹੋਟਲ ਦੇ ਕਮਰਿਆਂ 'ਚ ਰਹਿਣਾ ਜ਼ਰੂਰੀ ਹੈ ਅਤੇ ਉਹ ਮਹਿਮਾਨ ਨਹੀਂ ਲਿਆ ਸਕਦੇ। ਬੋਰਡ ਜਾਂਚ ਦਾ ਨਤੀਜਾ ਆਉਣ ਤੱਕ ਮੌਜੂਦਾ ਟੈਸਟ ਦੀ ਉਨ੍ਹਾਂ ਦੀ ਫੀਸ ਵੀ ਰੋਕ ਕੇ ਰੱਖੇਗਾ।
ਯੁਜਵੇਂਦਰ ਚਾਹਲ ਨੂੰ ਜਨਮਦਿਨ 'ਤੇ ਸਚਿਨ ਤੇਂਦੁਲਕਰ ਨੇ ਦਿੱਤੀ ਵਧਾਈ
NEXT STORY