ਨਵੀਂ ਦਿੱਲੀ— ਐਡਮੋਂਟਨ ਰਾਇਲਸ ਖਿਲਾਫ ਕੈਨੇਡਾ ਗਲੋਬਲ ਟੀ-20 ਲੀਗ ਦੇ ਐਲੀਮਿਨੇਟਰ ਮੁਕਾਬਲੇ 'ਚ ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਟੀਮ ਵਿਨੀਪੇਗ ਹਾਕਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਵਿਕਟਾਂ ਨਾਲ ਜਿੱਤ ਹਾਸਲ ਕਰਕੇ ਫਾਈਨਲ 'ਚ ਜਗ੍ਹਾ ਬਣਾਈ। ਵਿਕਟਕੀਪਰ ਬੇਨ ਮੈਕਡਰਮੋਟ ਅਤੇ ਵਾਰਨਰ ਨੇ ਆਪਣੀ ਟੀਮ ਨੂੰ ਇਕ ਗੇਂਦ ਬਾਕੀ ਰਹਿੰਦੇ ਜਿੱਤ ਦਿਵਾਈ। ਮੈਚ 'ਚ ਓਪਨਿੰਗ 'ਤੇ ਬੱਲੇਬਾਜ਼ੀ ਕਰਨ ਆਏ ਵਾਰਨਰ ਨੇ 36 ਗੇਂਦਾਂ 'ਤੇ 55 ਦੌੜਾਂ ਦੀ ਪਾਰੀ ਖੇਡੀ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਸ਼ਾਨਦਾਰ ਪਾਰੀ 'ਚ 5 ਚੌਕੇ ਅਤੇ 4 ਛੱਕੇ ਵੀ ਲਗਾਏ।
ਮੈਚ 'ਚ ਟਾਸ ਹਾਰ ਕੇ ਪਹਿਲੇ ਬੱਲੇਬਾਜ਼ੀ ਕਰਨ ਆਏ ਐਡਮੋਂਟਨ ਰਾਇਲਸ ਦੀ ਸ਼ੁਰੂਆਤ ਸ਼ਾਨਦਾਰ ਰਹੀ। ਟੀਮ ਨੇ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 183 ਦੌੜਾਂ ਦਾ ਇਕ ਵੱਡਾ ਸਕੋਰ ਖੜ੍ਹਾ ਕੀਤਾ। ਐਡਮੋਂਟਨ ਰਾਇਲਸ ਦੇ ਲਈ ਸਭ ਤੋਂ ਜ਼ਿਆਦਾ 18 ਗੇਂਦਾਂ 'ਤੇ 44 ਦੌੜਾਂ ਦੀ ਪਾਰੀ ਆਗਾ ਸਲਮਾਨ ਨੇ ਖੇਡੀ। ਦੂਜੇ ਪਾਸੇ ਟੀਮ ਦੇ ਲਈ ਆਂਦਰੇ ਫਲੇਚਰ ਨੇ ਵੀ 31 ਗੇਂਦਾਂ 'ਤੇ 41 ਦੌੜਾਂ ਦਾ ਯੋਗਦਾਨ ਦਿੱਤਾ। ਵਿਨੀਪੇਗ ਹਾਕਸ ਦੇ ਲਈ ਰਿਆਡ ਐਮਰਿਟ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏੇ ਆਪਣੇ ਕੋਟੇ ਦੇ 4 ਓਵਰਾਂ 'ਚ ਸਿਰਫ 28 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ।

ਜਵਾਬ 'ਚ ਉਤਰੀ ਵਿਨੀਪੇਗ ਹਾਕਸ ਦੇ ਖਿਡਾਰੀਆਂ ਇਸ ਟੀਚੇ ਨੂੰ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਅਤੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਵਿਨੀਪੇਗ ਹਾਕਸ ਦਾ ਮੈਚ ਹੁਣ ਕ੍ਰਿਸ ਗੇਲ ਦੀ ਕਪਤਾਨੀ ਵਾਲੀ ਵੇਂਕਿਓਰ ਨਾਈਟਸ ਨਾਲ ਹੋਵੇਗਾ। ਇਹ ਮੈਚ ਦੂਜਾ ਕੁਆਲੀਫਾਇਰ ਮੈਚ ਹੋਵੇਗਾ। ਜੋ ਵੀ ਟੀਮ ਇਸ ਮੈਚ ਨੂੰ ਜਿੱਤੇਗੀ, ਉਹ 15 ਜੁਲਾਈ ਨੂੰ ਵੈਸਟ ਇੰਡੀਜ਼ ਬੀ ਟੀਮ ਦੇ ਨਾਲ ਕੈਨੇਡਾ ਗਲੋਬਲ ਟੀ-20 ਲੀਗ ਦਾ ਫਾਈਨਲ ਮੈਚ ਖੇਡੇਗੀ।
ਧੋਨੀ ਨਾਲ ਡਿਨਰ ਡੇਟ 'ਤੇ ਜਾਣਾ ਚਾਹੁੰਦੀ ਹੈ ਬਾਲੀਵੁੱਡ ਦੀ ਇਹ ਅਭਿਨੇਤਰੀ
NEXT STORY