ਨਵੀਂ ਦਿੱਲੀ—ਕ੍ਰਿਕਟ ਅਤੇ ਬਾਲੀਵੁੱਡ ਦਾ ਰਿਸ਼ਤਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਇਸ ਦੌਰਾਨ ਇਕ ਖਬਰ ਸਾਹਮਣੇ ਆਈ ਹੈ ਕਿਭਾਰਤੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਫੈਨਜ਼ ਦੇਸ਼ਭਰ 'ਚ ਮੌਜੂਦ ਹਨ। ਹਾਲ ਹੀ 'ਚ ਉਨ੍ਹਾਂ ਦੀ ਇਕ ਫੈਨ ਨੇ ਦੱਸਿਆ ਕਿ ਜੇਕਰ ਉਹ ਕਿਸੇ ਕ੍ਰਿਕਟ ਖਿਡਾਰੀ ਨਾਲ ਡੇਟ 'ਤੇ ਜਾਣਾ ਚਾਹੁੰਦੀ ਹੈ ਤਾਂ ਉਹ ਧੋਨੀ ਹਨ।

ਜਿਸ ਬਾਲੀਵੁੱਡ ਹਸੀਨਾ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੋਰ ਕੋਈ ਨਹੀਂ ਬਲਕਿ ਧੋਨੀ ਦੀ ਬਾਇਓਪਿਕ 'ਚ ਸਾਕਸ਼ੀ ਦਾ ਕਿਰਦਾਰ ਨਿਭਾਉਣ ਵਾਲੀ ਕਿਆਰਾ ਅਡਵਾਨੀ ਹੈ। ਕਿਆਰਾ ਨੂੰ ਇਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਨੂੰ ਕਿਸੇ ਖਿਡਾਰੀ ਨਾਲ ਡੇਟ 'ਤੇ ਜਾਣ ਦਾ ਮੌਕਾ ਮਿਲੇ ਤਾਂ ਉਹ ਕਿਸ ਨਾਲ ਜਾਣਾ ਚਾਹੁੰਦੀ ਹੈ। ਕਿਆਰਾ ਨੇ ਬਿਨਾਂ ਸੋਚੇ ਜਵਾਬ ਦਿੱਤਾ ਕਿ ਉਹ ਸਿਰਫ ਮਹਿੰਦਰ ਸਿੰਘ ਧੋਨੀ ਨਾਲ ਡੇਟ 'ਤੇ ਜਾਣਾ ਚਾਹੁੰਦੀ ਹੈ।

ਕਿਆਰਾ ਨੇ ਧੋਨੀ ਦੀ ਤਾਰੀਫ ਕਰਦੇ ਹੋਏ ਕਿਹਾ,' ਮੈਂ ਹੁਣ ਉਨ੍ਹਾਂ ਬਾਰੇ ਬਹੁਤ ਕੁਝ ਜਾਣਦੀ ਹਾਂ। ਜਿਸ ਤਰ੍ਹਾਂ ਧੋਨੀ ਆਪਣੀ ਬੇਟੀ ਜੀਵਾ ਦਾ ਬੈਗ ਫੜਦੇ ਹਨ ਤੇ ਉਸਨੂੰ ਸੰਭਾਲਦੇ ਹਨ, ਉਹ ਤਾਰੀਫ ਦੇ ਕਾਬਿਲ ਹੈ। ਸਾਕਸ਼ੀ ਵੀ ਬਹੁਤ ਸਵੀਟ ਹੈ। ਧੋਨੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮਿਲ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਜਿਸ ਤਰ੍ਹਾਂ ਧੋਨੀ ਨੇ ਹਰਭਜਨ ਸਿੰਘ ਦੇ ਵਿਆਹ 'ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਆ ਸੀ ਉਹ ਸਭ ਤੋਂ ਵਧੀਆ ਸੀ। ਕੈਂਡਲ ਨਾਈਟ ਡਿਨਰ ਤਾਂ ਨਹੀਂ ਪਰ ਜੇਕਰ ਕਿਆਰਾ ਨੂੰ ਕਿਸੇ ਖਿਡਾਰੀ ਨਾਲ ਡਿਨਰ ਡੇਟ 'ਤੇ ਜਾਣ ਦਾ ਮੌਕਾ ਮਿਲਿਆ ਤਾਂ ਉਹ ਜ਼ਰੂਰ ਧੋਨੀ ਨਾਲ ਹੀ ਡਿਨਰ ਡੇਟ 'ਤੇ ਜਾਣਾ ਪਸੰਦ ਕਰੇਗੀ।

ਇੰਗਲੈਂਡ ਨੇ ਭਾਰਤ ਨੂੰ ਦੂਜੇ ਵਨ ਡੇ 'ਚ 86 ਦੌੜਾਂ ਨਾਲ ਹਰਾਇਆ
NEXT STORY