ਸਪੋਰਟਸ ਡੈਸਕ— ਸਨਰਾਈਜ਼ਰਜ਼ ਹੈਦਰਾਬਾਦ ਨੇ ਹਾਲ ਹੀ ’ਚ ਡੇਵਿਡ ਵਾਰਨਰ ਨੂੰ ਕਪਤਾਨੀ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਕੇਨ ਵਿਲੀਅਮਸਨ ਨੂੰ ਕਪਤਾਨ ਬਣਾਇਆ। ਰਾਜਸਥਾਨ ਖ਼ਿਲਾਫ਼ ਐਤਵਾਰ ਨੂੰ ਖੇਡੇ ਗਏ ਮੈਚ ’ਚ ਡੇਵਿਡ ਵਾਰਨਰ ਨੂੰ ਟੀਮ ’ਚ ਜਗ੍ਹਾ ਨਹੀਂ ਮਿਲੀ ਜਿਸ ਕਾਰਨ ਪ੍ਰਸ਼ੰਸਕ ਕਾਫ਼ੀ ਨਾਰਾਜ਼ ਦਿਸੇ। ਇਸ ’ਤੇ ਹੁਣ ਵਾਰਨਰ ਦੇ ਭਰਾ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਵਾਰਨਰ ਦੇ ਭਰਾ ਸਟੀਵ ਵਾਰਨਰ ਨੇ ਫ੍ਰੈਂਚਾਈਜ਼ੀ ਖ਼ਿਲਾਫ਼ ਆਪਣਾ ਗ਼ੁੱਸਾ ਕੱਢਦੇ ਹੋਏ ਕਿਹਾ, ਓਪਨਿੰਗ ਤੁਹਾਡੀ ਪਰੇਸ਼ਾਨੀ ਦਾ ਕਾਰਨ ਨਹੀਂ ਹੈ। ਮਿਡਲ ਆਰਡਰ ਨੂੰ ਦੌੜਾਂ ਬਣਾਉਣ ਦੀ ਲੋੜ ਹੈ। ਕਿਵੇਂ ਹੋਵੇਗਾ ਕਿ ਤੁਸੀਂ ਇਕ ਸ਼ਾਨਦਾਰ ਮਿਡਲ ਆਰਡਰ ਤਿਆਰ ਕਰੋ, ਜੋ ਕੁਝ ਦੌੜਾਂ ਬਣਾ ਸਕੇ।
ਇਹ ਵੀ ਪੜ੍ਹੋ : IPL 2021: ਕੋਰੋਨਾ ਨੇ ਕੀਤੀ ਖੇਡ ਖ਼ਰਾਬ, ਚੇਨਈ ਸੁਪਰ ਕਿੰਗਜ਼ ਦੇ ਤਿੰਨ ਮੈਂਬਰ ਕੋਵਿਡ-19 ਪਾਜ਼ੇਟਿਵ ਪਾਏ ਗਏ
ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਦੌਰਾਨ ਵਾਰਨਰ ਦੀ ਕਪਤਾਨੀ ’ਚ ਹੈਦਰਾਬਾਦ ਨੇ 6 ਮੈਚਾਂ ’ਚੋਂ ਸਿਰਫ਼ ਇਕ ਮੈਚ ’ਚ ਹੀ ਜਿੱਤ ਦਰਜ ਕੀਤੀ ਜਿਸ ਤੋਂ ਬਾਅਦ ਵਾਰਨਰ ਦੀ ਜਗ੍ਹਾ ਵਿਲੀਅਮਸਨ ਨੂੰ ਕਪਤਾਨੀ ਸੌਂਪੀ ਗਈ। ਹਾਲਾਂਕਿ ਵਿਲੀਅਮਸਨ ਦੇ ਕਪਤਾਨੀ ’ਚ ਆਉਣ ਦੇ ਬਾਅਦ ਵੀ ਹੈਦਰਾਬਾਦ ਨੂੰ ਰਾਜਸਥਾਨ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਸਨਰਾਈਜ਼ਰਜ਼ ਆਖ਼ਰੀ ਸਥਾਨ ’ਤੇ ਹੈ ਜਿਸ ਦੇ ਪਲੇਆਫ਼ ’ਚ ਕੁਆਲੀਫ਼ਾਈ ਕਰਨ ਦੀ ਉਮੀਦ ਨਾ ਦੇ ਬਰਾਬਰ ਲਗ ਰਹੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਤੋਂ ਆਸਟ੍ਰੇਲੀਆਈ ਕ੍ਰਿਕਟਰਾਂ ਦੀ ਵਾਪਸੀ ਲਈ ਜਹਾਜ਼ ਦੀ ਵਿਵਸਥਾ ਦੀ ਅਜੇ ਕੋਈ ਯੋਜਨਾ ਨਹੀਂ: CA
NEXT STORY