ਨਵੀਂ ਦਿੱਲੀ—ਟੀਮ ਤੋਂ ਮੁਅੱਤਲ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਉਨ੍ਹਾਂ ਦੀ ਪਤਨੀ ਕੈਂਡੀਸ ਵਾਰਨਰ ਨੇ ਸੋਸ਼ਲ ਮੀਡਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਡੇਵਿਡ ਆਪਣੇ ਬੱਚਿਆਂ ਨਾਲ ਨਜ਼ਰ ਆ ਰਹੇ ਹਨ। ਵਾਰਨਰ ਦੀ ਪਤਨੀ ਨੇ ਨਾਲ ਹੀ ਦੱਸਿਆ ਕਿ ਇਸ ਕ੍ਰਿਕਟਰ ਨੂੰ ਆਊਟ ਕਰਨ ਦਾ ਤਰੀਕਾ ਕੀ ਹੈ। ਕੈਂਡੀਸ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਵਾਰਨਰ ਆਪਣੇ ਬੱਚਿਆਂ ਨਾਲ ਕ੍ਰਿਕਟ ਖੇਡ ਰਹੇ ਹਨ। ਵਾਰਨਰ ਦੇ ਹੱਥ 'ਚ ਪਲਾਸਟਿਕ ਦਾ ਇਕ ਬੈਟ ਫੜਿਆ ਹੋਇਆ ਹੈ। ਘਰ 'ਚ ਖਿੱਚੀ ਗਈ ਇਸ ਤਸਵੀਰ 'ਚ ਉਨ੍ਹਾਂ ਦੇ ਪਿੱਛੇ ਬੱਚੇ ਖੜੇ ਨਜ਼ਰ ਆ ਰਹੇ ਹਨ। ਕੈਂਡੀਸ ਨੇ ਲਿਖਿਆ-2 ਸਲਿਪ ਆਪਣੀ ਜਗ੍ਹਾ 'ਤੇ ਮੌਜੂਦ, ਇਹ ਵੀ ਜਾਣਦੇ ਹਨ ਕਿ ਪਾਪਾ ਨੂੰ ਆਊਟ ਕਿਵੇ ਕਰਨਾ ਹੈ। ਵਾਰਨਰ ਦੀ ਇਸ ਤਸਵੀਰ ਨੂੰ 13 ਹਜ਼ਾਰ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਯੂਜ਼ਰਸ ਨੇ ਇਸ ਫੋਟੋ 'ਤੇ ਕਾਮੈਂਟ ਵੀ ਕੀਤੇ ਹਨ। ਹਾਲਾਂਕਿ ਵਾਰਨਰ ਨੇ ਬੈਟ ਨੂੰ ਉਲਟਾ ਫੜਿਆ ਹੋਇਆ ਹੈ ਜਿਸ 'ਤੇ ਵੀ ਲੋਕ ਕਾਮੈਂਟ ਕਰ ਰਹੇ ਹਨ।
ਸਾਊਥ ਅਫਰੀਕਾ ਖਿਲਾਫ ਕੇਪ ਟਾਊਨ ਟੈਸਟ 'ਚ ਬਾਲ ਟੈਂਪਰਿੰਗ 'ਚ ਸ਼ਾਮਲ ਹੋਣ ਦੇ ਚੱਲਦੇ ਵਾਰਨਰ ਅਤੇ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੂੰ 12-12 ਮਹੀਨੇ ਲਈ ਬੈਨ ਕੀਤਾ ਗਿਆ ਸੀ, ਜਦਕਿ ਬੈਨਕ੍ਰਾਫਟ 'ਤੇ 9 ਮਹੀਨੇ ਦਾ ਬੈਨ ਲੱਗਾ ਸੀ। ਬੈਨ ਦੌਰਾਨ ਤਿੰਨੋਂ ਕ੍ਰਿਕਟਰ ਇੰਟਰਨੈਸ਼ਨਲ ਮੈਚਾਂ ਅਤੇ ਦੇਸ਼ ਦੇ ਘਰੇਲੂ ਕ੍ਰਿਕਟ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਸਕਦੇ ਹਨ।ਪਤਨੀ ਦੇ ਦੱਸਿਆ ਪਤੀ ਡੇਵਿਡ ਵਾਰਨਰ ਨੂੰ ਆਊਟ ਕਰਨ ਦਾ ਤਰੀਕਾ
ਇੰਗਲੈਂਡ ਖਿਲਾਫ ਖਰਾਬ ਪ੍ਰਦਰਸ਼ਨ ਕਰਨ ਤੋਂ ਬਾਅਦ ਰਿਸ਼ਭ ਪੰਤ ਨੂੰ ਕਿਰਨ ਮੋਰੇ ਨੇ ਦਿੱਤੇ ਵਿਕਟਕੀਪਿੰਗ ਦੇ ਟਿਪਸ
NEXT STORY