ਨਵੀਂ ਦਿੱਲੀ— ਯੁਵਾ ਬੱਲੇਬਾਜ਼ ਰਿਸ਼ਭ ਪੰਤ ਇੰਗਲੈਂਡ ਖਿਲਾਫ ਸੀਰੀਜ਼ 'ਚ ਖਰਾਬ ਵਿਕਟਕੀਪਿੰਗ ਦੇ ਕਾਰਨ ਆਲੋਚਕਾਂ ਦੇ ਨਿਸ਼ਾਨੇ 'ਤੇ ਆ ਗਏ ਸਨ ਅਤੇ ਸਵਦੇਸ਼ ਪਰਤਣ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਕਿਰਨ ਮੋਰੇ ਨੇ ਉਨ੍ਹਾਂ ਨੂੰ ਟਿਪਸ ਦਿੱਤੇ। ਪੰਤ ਨੇ ਇੰਗਲੈਂਡ ਖਿਲਾਫ 6 ਪਾਰੀਆਂ 'ਚ ਕੁਲ 76 ਦੌੜਾਂ ਬਣਾਈਆਂ। ਸੀਰੀਜ਼ ਦੇ ਆਖਰੀ ਟੈਸਟ 'ਚ ਪੰਤ ਨੇ ਓਵਲ ਮੈਦਾਨ 'ਤੇ ਸੈਂਕੜਾ ਲਗਾਇਆ ਪਰ ਟੀਮ ਨੂੰ ਜਿੱਤ ਨਹੀਂ ਮਿਲ ਸਕੀ। ਪੰਤ ਨੇ ਇੰਗਲੈਂਡ ਤੋਂ ਵਾਪਸ ਪਰਤਣ ਤੋਂ ਬਾਅਦ ਕਿਹਾ ਸੀ ਕਿ ਉਹ ਬੈਂਗਲੁਰੂ ਦੀ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ.ਸੀ.ਏ.) 'ਚ ਆਪਣੇ ਵਿਕਟਕੀਪਿੰਗ 'ਤੇ ਮਿਹਨਤ ਕਰਣਗੇ। ਇਕ ਖਬਰ ਅਨੁਸਾਰ ਮੁੱਖ ਕੋਚ ਰਵੀ ਸ਼ਾਸਤਰੀ ਦੇ ਕਹਿਣ 'ਤੇ ਬੀ.ਸੀ.ਸੀ.ਆਈ ਦੇ ਜਨਰਲ ਮੈਨੇਜਰ (ਕ੍ਰਿਕਟ ਆਪਰੇਸ਼ਨ) ਸਬਾ ਕਰੀਮ ਨੇ ਸਾਬਕਾ ਵਿਕਟਕੀਪਰ ਕਿਰਨ ਮੋਰੇ ਨੂੰ ਪੰਤ ਦੀ ਮਦਦ ਕਰਨ ਲਈ ਕਿਹਾ।
20 ਸਾਲ ਦੇ ਪੰਤ ਨੂੰ ਵੈਸਟ ਇੰਡੀਜ਼ ਖਿਲਾਫ ਆਗਾਮੀ ਟੈਸਟ ਸੀਰੀਜ਼ ਲਈ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਕਰੀਅਰ 'ਚ 49 ਟੈਸਟ ਅਤੇ 94 ਵਨ ਡੇ ਖੇਡ ਚੁਕੇ ਕਿਰਨ ਮੋਰੇ ਨੇ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਪੰਤ ਨੂੰ ਵਿਕਟਕੀਪਿੰਗ ਦੇ ਟਿਪਸ ਦਿੱਤੇ। ਬੋਰਡ ਦੇ ਸੂਤਰਾਂ ਨੇ ਕਿਹਾ,' ਮੋਰੇ ਐੱਨ.ਸੀ.ਏ. 'ਚ ਪਿਛਲੇ 3 ਸਾਲ ਤੋਂ ਕੰਮ ਕਰ ਰਹੇ ਹਨ, ਖਾਸਤੌਰ 'ਤੇ ਅੰਡਰ-16, ਅੰਡਰ-19 ਅਤੇ ਅੰਡਰ-23 ਟੀਮਾਂ ਦੇ ਨਾਲ। ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਤੋਂ ਭਾਰਤੀ ਟੀਮ ਦੇ ਕਿਸੇ ਵਿਕਟਕੀਪਰ ਨੂੰ ਟਿਪਸ ਦੇਣ ਲਈ ਮਦਦ ਮੰਗੀ ਗਈ ਹੈ। ਮੋਰੇ ਇਸ ਤੋਂ ਪਹਿਲਾਂ ਸੰਜੂ ਸੈਮਸਨ ਅਤੇ ਇਸ਼ਾਨ ਕਿਸ਼ਨ ਵਰਗੇ ਵਿਕਟਕੀਪਰਾਂ ਦੇ ਨਾਲ ਕੰਮ ਕਰ ਚੁੱਕੇ ਹਨ।' ਕਿਰਨ ਮੋਰੇ ਨੇ ਇਸ ਬਾਰੇ 'ਚ ਕਿਹਾ ਕਿ ਉਨ੍ਹਾਂ ਨੂੰ ਵੈਸਟ ਇੰਡੀਜ਼ ਖਿਲਾਫ ਸੀਰੀਜ਼ ਦੀ ਤਿਆਰੀ ਲਈ 3 ਦਿਨ ਤੱਕ ਰਿਸ਼ਭ ਪੰਤ ਨਾਲ ਸਮਾਂ ਬਿਤਾਇਆ। ਹਾਲਾਂਕਿ ਬੀ.ਸੀ.ਸੀ.ਆਈ ਦੇ ਨਾਲ ਇਕ ਕਰਾਰ ਦੇ ਚੱਲਦੇ ਉਨ੍ਹਾਂ ਨੇ ਇਸ ਮਾਮਲੇ 'ਤੇ ਜ਼ਿਆਦਾ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ। ਪੰਤ ਨੇ ਇੰਗਲੈਂਡ ਖਿਲਾਫ ਨਾਟਿੰਘਮ ਟੈਸਟ ਤੋਂ ਟੈਸਟ ਕ੍ਰਿਕਟ 'ਚ ਸ਼ੁਰੂਆਤ ਕੀਤੀ।
ਪਾਕਿ ਟੀਮ ਦੀ ਡੁੱਬਦੀ ਬੇੜੀ ਪਾਰ ਲਗਾਉਣ 2 ਸਾਲ ਬਾਅਦ ਵਾਪਸ ਆਇਆ ਇਹ ਖਿਡਾਰੀ
NEXT STORY