ਨਵੀਂ ਦਿੱਲੀ : ਤੁਫਾਨੀ ਬੱਲੇਬਾਜ਼ ਏ. ਬੀ. ਡਿਵਿਲੀਅਰਸ ਨੇ ਜਦੋਂ ਇਸੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਤਾਂ ਪੂਰਾ ਦੁਨੀਆ ਹੈਰਾਨ ਰਹਿ ਗਈ। ਪ੍ਰਸ਼ੰਸਕਾਂ ਨੂੰ ਉਸਦੇ ਫੈਸਲੇ 'ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਏ. ਬੀ. ਹੁਣ ਦੱਖਣੀ ਅਫਰੀਕਾ ਲਈ ਕ੍ਰਿਕਟ ਨਹਂੀਂ ਖੇਡਣਗੇ। ਹੁਣ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਵਿਚ ਏ. ਬੀ. ਡਿਵਿਲੀਅਰਸ ਦੇ ਖੇਡਣ ਦੀ ਖਬਰ ਸਾਹਮਣੇ ਆ ਰਹੀ ਹੈ।

ਸੂਤਰਾਂ ਮੁਤਾਬਕ, ਅਗਲੇ ਸਾਲ ਜਨਵਰੀ ਵਿਚ ਡਿਵਿਲੀਅਰਸ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਾਪਸੀ ਨੂੰ ਲੈ ਕੇ ਆਖਰੀ ਫੈਸਲਾ ਲੈਣਗੇ। ਮਈ ਵਿਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਡਿਵਿਲੀਅਰਸ ਨੇ ਕਿਹਾ ਸੀ ਕਿ ਉਹ ਵਿਸ਼ਵ ਕੱਪ ਜਿੱਤਣ ਦੀ ਰੀਝ ਨੂੰ ਛੱਡ ਕੇ ਇਹ ਫੈਸਲਾ ਲੈ ਰਹੇ ਹਨ। ਬਹੁਤ ਜ਼ਿਆਦਾ ਕ੍ਰਿਕਟ ਖੇਡਣ ਦੀ ਵਜ੍ਹਾ ਕਾਰਨ ਉਨ੍ਹਾਂ ਨੇ ਫੈਸਲਾ ਲਿਆ ਸੀ।

ਡਿਵਿਲੀਅਰਸ ਦੇ ਸੰਨਿਆਸ ਲੈਣ ਤੋਂ ਬਾਅਦ ਦੱਖਣੀ ਅਫਰੀਕਾ ਦਾ ਮਿਡਲ ਆਰਡਰ ਕਾਫੀ ਕਮਜ਼ੋਰ ਹੋ ਗਿਆ ਹੈ ਅਤੇ ਅਜਿਹੇ 'ਚ ਜੇਕਰ ਉਹ ਵਾਪਸੀ ਦਾ ਫੈਸਲਾ ਲੈਂਦੇ ਹਨ ਤਾਂ ਏ. ਬੀ. ਦੇ ਪ੍ਰਸ਼ੰਸਕਾਂ ਅਤੇ ਅਫਰੀਕੀ ਟੀਮ ਲਈ ਬਹੁਤ ਵੱਡੀ ਖੁਸ਼ਖਬਰੀ ਹੋਵੇਗੀ। ਸੰਨਿਆਸ ਦੇ ਸਮੇਂ ਡਿਵਿਲੀਅਰਸ ਨੇ ਕਿਹਾ ਸੀ ਕਿ ਉਹ ਟੀ-20 ਲੀਗ ਵਿਚ ਵੀ ਘੱਟ ਹੀ ਹਿੱਸਾ ਲੈਣਗੇ ਪਰ ਸਮੇਂ ਦੇ ਨਾਲ ਉਨ੍ਹਾਂ ਨੇ ਕੁਝ ਟੀ-20 ਲੀਗ ਦੇ ਨਾਲ ਆਪਣਾ ਨਾਂ ਜੋੜਿਆ ਅਤੇ ਇੰਡੀਅਨ ਪ੍ਰੀਮਿਅਰ ਲੀਗ ਵਿਚ ਖੇਡਣ ਦੀ ਪੁਸ਼ਟੀ ਕੀਤੀ ਸੀ।
11 ਸਾਲ ਤੋਂ ਕੈਂਸਰ ਨਾਲ ਪੀੜਤ ਹਨ WWE ਚੈਂਪੀਅਨ ਰੋਮਨ ਰੇਂਸ
NEXT STORY