ਆਬੂ ਧਾਬੀ- ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਮੈਚ ਹਰਾ ਦਿੱਤਾ। ਇਸ ਮੈਚ ਵਿਚ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਅਜੇਤੂ 98 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਨੂੰ ਵੱਡੀ ਜਿੱਤ ਦਿਵਾ ਦਿੱਤੀ। ਭਾਵੇਂ ਹੀ ਚੇਨਈ ਇਹ ਮੈਚ ਹਾਰ ਗਈ ਪਰ ਟੀਮ ਦਾ ਇਕ ਖਿਡਾਰੀ ਖੂਬ ਚਰਚਾਂ ਵਿਚ ਰਿਹਾ। ਮੈਚ ਖਤਮ ਹੋਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੇ ਗੇਂਦਬਾਜ਼ ਦੀਪਕ ਚਾਹਰ ਨੇ ਆਪਣੀ ਗਰਲਫ੍ਰੈਂਡ ਨੂੰ ਸਾਰਿਆਂ ਦੇ ਸਾਹਮਣੇ ਪ੍ਰਪੋਜ਼ ਕਰ ਦਿੱਤਾ।
ਇਹ ਖ਼ਬਰ ਪੜ੍ਹੋ- IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ
ਦੁਬਈ ਦੇ ਮੈਦਾਨ 'ਤੇ ਇਕ ਪਾਸੇ ਜਿੱਥੇ ਪੰਜਾਬ ਕਿੰਗਜ਼ ਦੇ ਕਪਤਾਨ ਕੇ. ਐੱਲ. ਰਾਹੁਲ ਧਮਾਕੇਦਾਰ ਪਾਰੀ ਖੇਡ ਕੇ ਚਰਚਾ 'ਚ ਆਏ ਤਾਂ ਸਟੇਡੀਅਮ ਦੇ ਇਕ ਕੋਨੇ 'ਚ ਪ੍ਰੇਮੀ ਜੋੜੇ ਵਲੋਂ ਇਕ ਦੂਜੇ ਨੂੰ ਪ੍ਰਪੋਜ਼ ਕੀਤੇ ਜਾਣ ਦਾ ਵੀਡੀਓ ਟੀ. ਵੀ. 'ਤੇ ਆ ਗਿਆ। ਦੇਖਦੇ ਹੀ ਦੇਖਦੇ ਇਹ ਵੀਡੀਓ ਚਰਚਾ ਦਾ ਵਿਸ਼ਾ ਬਣ ਗਿਆ। ਕਿਉਂਕਿ ਇਸ 'ਚ ਪ੍ਰੋਪਜ਼ ਕਰਨ ਵਾਲਾ ਵਿਅਕਤੀ ਕੋਈ ਹੋਰ ਨਹੀਂ ਬਲਕਿ ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਸੀ।
ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਮਹਿਲਾ ਟੀਮ ਵਿਚਾਲੇ ਪਹਿਲਾ ਟੀ20 ਮੈਚ ਮੀਂਹ ਕਾਰਨ ਰੱਦ
ਇਹ ਘਟਨਾਕ੍ਰਮ ਉਦੋਂ ਸਾਹਮਣੇ ਆਇਆ ਜਦੋਂ ਚੇਨਈ ਦੀ ਟੀਮ ਹਾਰ ਤੋਂ ਬਾਅਦ ਪਵੇਲੀਅਨ ਵਾਪਸ ਚੱਲ ਗਈ ਸੀ ਪਰ ਫਿਰ ਟੀਮ ਦੇ ਸਾਰੇ ਖਿਡਾਰੀਆਂ ਤੋਂ ਅਲੱਗ ਹੋ ਕੇ ਦੀਪਕ ਚਾਹਰ ਦਰਸ਼ਕਾਂ ਦੀ ਗੈਲਰੀ ਵੱਲ ਜਾ ਰਹੇ ਸੀ। ਚਾਹਰ ਨੂੰ ਅਜਿਹਾ ਕਰਦੇ ਦੇਖ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਸਨ। ਸਾਰੇ ਹੱਸ ਰਹੇ ਸਨ ਕਿ ਦੀਪਕ ਕੀ ਕਰਨ ਵਾਲਾ ਹੈ। ਦੀਪਕ ਜਦੋਂ ਦਰਸ਼ਕ ਗੈਲਰੀ 'ਚ ਬੈਠੀ ਖੂਬਸੂਰਤ ਮਹਿਲਾ ਦੇ ਕੋਲ ਪਹੁੰਚਿਆਂ ਤਾਂ ਸਾਰਿਆਂ ਦਰਸ਼ਕਾਂ ਵਿਚ ਜੋਸ਼ ਆ ਗਿਆ। ਅਗਲੇ ਹੀ ਪਲ ਦੀਪਕ ਚਾਹਰ ਉਸ ਮਹਿਲਾ ਦੇ ਸਾਹਮਣੇ ਇਕ ਗੋਡੇ ਦੇ ਸਹਾਰੇ ਬੈਠ ਗਿਆ। ਉਸਦੇ ਹੱਥ 'ਚ ਇਕ ਅੰਗੂਠੀ ਪਾਈ। ਇਸ ਤੋਂ ਬਾਅਦ ਦੋਵਾਂ ਨੇ ਗਲੇ ਲੱਗ ਕੇ ਅੰਗੂਠੀਆਂ ਬਦਲੀਆਂ। ਦੀਪਕ ਨੂੰ ਅਜਿਹਾ ਕਰਦੇ ਦੇਖ ਉਹ ਮਹਿਲਾ ਖੁਸ਼ੀ ਨਾਲ ਨੱਚਣ ਲੱਗ ਪਈ। ਇਸ ਦੌਰਾਨ ਫੈਨਜ਼ ਬਹੁਤ ਖੁਸ਼ ਸਨ ਤੇ ਤਾਲੀਆਂ ਵਜਾ ਰਹੇ ਸਨ।
ਤਾਂ ਇਸ ਦੌਰਾਨ ਕੁਮੈਂਟਰੀ ਕਰ ਰਹੇ ਇਰਫਾਨ ਪਠਾਨ ਬਹੁਤ ਖੁਸ਼ ਦਿਖੇ। ਜਦੋਂ ਟੀ. ਵੀ. ਸਕ੍ਰੀਨ 'ਤੇ ਦਿਖਾਇਆ ਜਾ ਰਿਹਾ ਤਾਂ ਉਨ੍ਹਾਂ ਨੇ ਚਾਹਰ ਨੂੰ ਵਧਾਈਆਂ ਦਿੱਤੀਆਂ। ਦੀਪਕ ਚਾਹਰ ਦੀ ਰੋਮਾਂਟਿਕ ਪ੍ਰਪੋਜ਼ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਉਸੇ ਸਮੇਂ ਹੀ ਵਾਇਰਲ ਹੋ ਗਈ।
ਦੀਪਕ ਚਾਹਰ ਨੇ ਜਿਸ ਮਹਿਲਾ ਨੂੰ ਪ੍ਰਪੋਜ਼ ਕੀਤਾ ਉਹ ਕੋਈ ਹੋਰ ਨਹੀਂ ਬਲਕਿ ਰੋਡੀਜ ਤੇ ਬਿਗ ਬੌਸ ਫੇਮ ਕਨਟੇਸਟੇਂਟ ਸਿਧਾਰਥ ਭਾਰਦਵਾਜ ਦੀ ਭੈਣ ਜਯਾ ਭਾਰਦਵਾਜ ਹੈ। ਜਯਾ ਭਾਰਦਵਾਜ ਦਿੱਲੀ ਦੀ ਕਾਰਪੋਰੇਟ ਫਰਮ ਵਿਚ ਕੰਮ ਕਰਦੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟ ਫਾਰਮ ਨੂੰ ਪ੍ਰਾਈਵੇਟ ਕੀਤਾ ਹੋਇਆ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਜ਼ਿਆਦਾ ਸੋਸ਼ਲੀ ਨਹੀਂ ਹੁੰਦੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਕ੍ਰਿਕਟ ਬੋਰਡ ਦੇ ਪ੍ਰਧਾਨ ਨੇ ਅਹੁਦੇ ਤੋਂ ਦਿੱਤਾ ਅਸਤੀਫਾ
NEXT STORY