ਲੰਡਨ- ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਪ੍ਰਧਾਨ ਇਯੋਨ ਵਾਟਮੋਰ ਨੇ ਵੀਰਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਨੇ ਆਪਣੀ ਬਿਹਤਰ ਸਿਹਤ ਲਈ ਕੀਤਾ ਹੈ ਕਿਉਂਕਿ ਕੋਵਿਡ-19 ਮਹਾਮਾਰੀ ਦੇ ਵਿਚ ਕੰਮ ਦਾ ਨਿਜੀ ਤੌਰ 'ਤੇ ਉਸ 'ਤੇ ਅਸਰ ਪਿਆ ਹੈ। ਵਾਟਮੋਰ ਲੱਗਭਗ ਇਕ ਸਾਲ ਤੱਕ ਈ. ਸੀ. ਬੀ. ਪ੍ਰਧਾਨ ਰਹੇ। ਇੰਗਲੈਂਡ ਨੂੰ ਦਸੰਬਰ ਅਤੇ ਜਨਵਰੀ ਵਿਚ ਏਸ਼ੇਜ਼ ਸੀਰੀਜ਼ ਦੇ ਲਈ ਆਪਣੀ ਟੀਮ ਦੇ ਆਸਟਰੇਲੀਆ ਜਾਣ ਨੂੰ ਲੈ ਕੇ ਫੈਸਲਾ ਕਰਨਾ ਹੈ, ਜਿਸ ਤੋਂ ਇਕ ਦਿਨ ਪਹਿਲਾਂ ਵਾਟਮੋਰ ਨੇ ਅਹੁਦਾ ਛੱਡ ਦਿੱਤਾ।
ਇਹ ਖ਼ਬਰ ਪੜ੍ਹੋ- IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ
ਈ. ਸੀ. ਬੀ. ਨੇ ਕੁਝ ਹਫਤੇ ਪਹਿਲਾਂ ਆਪਣੀ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਪਾਕਿਸਤਾਨ ਦੌਰੇ 'ਤੇ ਨਹੀਂ ਭੇਜਣ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਤੋਂ ਬਾਅਦ ਵਾਟਮੋਰ ਨੇ ਜਨਤਕ ਤੌਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਈ. ਸੀ. ਬੀ. ਨੇ ਕਿਹਾ ਕਿ ਵਾਟਮੋਰ ਘਰੇਲੂ ਸ਼ੈਸ਼ਨ ਖਤਮ ਹੋਣ ਤੋਂ ਬਾਅਦ ਤੁਰੰਤ ਅਹੁਦਾ ਛੱਡ ਰਹੇ ਹਨ। ਵਾਟਮੋਰ ਨੇ ਕਿਹਾ ਕਿ ਮੈਨੂੰ ਖੇਦ ਹੈ ਕਿ ਮੈਂ ਈ. ਸੀ. ਬੀ. ਪ੍ਰਧਾਨ ਦਾ ਅਹੁਦਾ ਛੱਡ ਰਿਹਾ ਹਾਂ ਪਰ ਆਪਣੀ ਸਿਹਤ ਤੇ ਜਿਸ ਖੇਡ ਨੂੰ ਮੈਂ ਪਸੰਦ ਕਰਦਾ ਹਾਂ ਉਸਦੀ ਬੇਹਤਰੀ ਨੂੰ ਦੇਖਦੇ ਹੋਏ ਮੈਂ ਇਹ ਫੈਸਲਾ ਕੀਤਾ ਹੈ।
ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਮਹਿਲਾ ਟੀਮ ਵਿਚਾਲੇ ਪਹਿਲਾ ਟੀ20 ਮੈਚ ਮੀਂਹ ਕਾਰਨ ਰੱਦ
ਉਨ੍ਹਾਂ ਨੇ ਕਿਹਾ ਕਿ ਮੈਨੂੰ ਮਹਾਮਾਰੀ ਤੋਂ ਪਹਿਲਾਂ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ ਪਰ ਕੋਵਿਡ ਦੇ ਕਾਰਨ ਭੂਮਿਕਾ ਤੇ ਇਸਦੀ ਜ਼ਰੂਰਤਾਂ ਸ਼ੁਰੂਆਤੀ ਉਮੀਦਾਂ ਦੀ ਤੁਲਨਾ ਵਿਚ ਕਾਫੀ ਬਦਲ ਗਈਆਂ, ਜਿਸਦਾ ਨਿੱਜੀ ਤੌਰ 'ਤੇ ਮੇਰੇ 'ਤੇ ਅਸਰ ਪਿਆ ਹੈ। ਇਸ ਨੂੰ ਦੇਖਦੇ ਹੋਏ ਬੋਰਡ ਤੇ ਮੇਰਾ ਮੰਨਣਾ ਹੈ ਕਿ ਨਵੇਂ ਪ੍ਰਧਾਨ ਈ. ਸੀ. ਬੀ. ਦੀ ਬੇਹਤਰ ਸੇਵਾ ਕਰੇਗਾ ਤੇ ਮਹਾਮਾਰੀ ਤੋਂ ਬਾਅਦ ਬੋਰਡ ਨੂੰ ਅੱਗੇ ਲੈ ਜਾਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਤੇ ਆਸਟਰੇਲੀਆ ਮਹਿਲਾ ਟੀਮ ਵਿਚਾਲੇ ਪਹਿਲਾ ਟੀ20 ਮੈਚ ਮੀਂਹ ਕਾਰਨ ਰੱਦ
NEXT STORY