ਸਾਲਟ ਲੇਕ ਸਿਟੀ : ਤਜ਼ਰਬੇਕਾਰ ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਲੰਬੇ ਸਮੇਂ ਤੋਂ ਚਲ ਰਹੀ ਖਰਾਬ ਫਾਰਮ ਨੂੰ ਪਿੱਛੇ ਛੱਡਦੇ ਹੋਏ ਮੌਜੂਦਾ ਚਲ ਰਹੇ ਵਿਸ਼ਵ ਕੱਪ ਸਟੇਜ-3 ਇਵੈਂਟ 'ਚ ਮਹਿਲਾਵਾਂ ਦੀ ਰਿਕਰਵ ਮੁਕਾਬਲੇ ਦਾ ਸੋਨ ਤਮਗਾ ਆਪਣੇ ਨਾਮ ਕਰ ਲਿਆ ਹੈ। ਦੀਪਿਕਾ ਨੇ ਕਰੀਬ 6 ਸਾਲ ਦੇ ਲੰਬੇ ਸਮੇਂ ਬਾਅਦ ਸੋਨ ਤਮਗਾ ਜਿੱਤਿਆ ਹੈ। ਉਨ੍ਹਾਂ ਮਹਿਲਾਵਾਂ ਦੇ ਰਿਕਰਵ ਮੁਕਾਬਲੇ 'ਚ ਜਰਮਨੀ ਦੀ ਮਿਸ਼ੇਲ ਕ੍ਰੋਪੇਨ ਨੂੰ 7-3 ਨਾਲ ਹਰਾ ਕੇ ਸਰਕਿਟ ਫਾਈਨਲ ਦੇ ਲਈ ਵੀ ਕੁਆਲੀਫਾਈ ਕਰ ਲਿਆ ਹੈ ਜੋ ਇਸ ਸਾਲ ਦੇ ਆਖਰ 'ਚ ਹੋਣਾ ਹੈ। ਸਾਬਕਾ ਨੰਬਰ ਇਕ ਮਹਿਲਾ ਤੀਰਅੰਦਾਜ਼ ਦੀਪਿਕਾ ਇਸ ਤੋਂ ਪਹਿਲਾਂ 2011, 2012, 2013 ਅਤੇ 2015 'ਚ ਚਾਰ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਚਾਂਦੀ ਤਮਗਾ ਜਿੱਤ ਚੁੱਕੀ ਹੈ। ਇਸ ਭਾਰਤੀ ਖਿਡਾਰਨ ਨੇ ਇਸ ਦੇ ਨਾਲ ਤੁਰਕੀ ਦੇ ਸੈਮਸਨ 'ਚ ਹੋਣ ਵਾਲੇ ਵਿਸ਼ਵ ਕੱਪ ਤੀਰਅੰਦਾਜ਼ ਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ ਹੈ ਜਿਥੇ ਉਹ ਸੱਤਵੀਂ ਵਾਰ ਖੇਡਣ ਉਤਰੇਗੀ। ਦੀਪਿਕਾ ਨੇ ਆਖਰੀ ਵਾਰ ਸਾਲ 2012 'ਚ ਤੁਰਕੀ ਦੇ ਅਤਾਲਿਆ ਦੇ ਨੇੜੇ 6 ਸਾਲ ਪਹਿਲਾਂ ਵਿਸ਼ਵ ਕੱਪ ਸਟੇਜ ਮੁਕਾਬਲੇ 'ਚ ਤਮਗਾ ਜਿੱਤਿਆ ਸੀ। ਭਾਰਤੀ ਖਿਡਾਰਨ ਨੇ ਚੰਗੀ ਸ਼ੁਰੂਆਤ ਕਰਦੇ ਹੋਏ 30 'ਚੋਂ 20 ਅੰਕ ਹਾਸਲ ਕੀਤੇ ਅਤੇ 2-0 ਨਾਲ ਬੜ੍ਹਤ ਬਣਾਈ, ਪਰ ਦੁਜੇ ਸੈਟ 'ਚ ਉਨ੍ਹਾਂ ਨੂੰ ਕ੍ਰੋਪੇਨ ਦੇ ਨਾਲ ਅੰਕ ਸਾਂਝਾ ਕਰਨਾ ਪੈ ਗਿਆ। ਜਰਮਨ ਖਿਡਾਰਨ ਨੇ ਫਿਰ ਤੀਜੇ ਸੈਟ ਜਿੱਤ ਕੇ 3-3 ਨਾਲ ਬਰਾਬਰੀ ਕਰ ਲਈ। ਪਰ ਦੀਪਿਕਾ ਨੇ ਚੌਥੇ ਸੈਟ 'ਚ 20 ਅਤੇ ਪੰਜਵੇਂ ਸੈਟ 'ਚ 27 ਅੰਕ ਲੈ ਕੇ 7-3 ਨਾਲ ਸੋਨ ਤਮਗਾ ਜਿੱਤ ਲਿਆ ਜਦਕਿ ਮਿਸ਼ੇਲ ਨੇ ਆਖਰੀ ਦੋਵਾਂ ਸੈਟਾਂ 'ਚ 26-26 ਅੰਕ ਹਾਸਲ ਕੀਤੇ।
ਸਪਾਟ ਫਿਕਸਿੰਗ ਦੇ ਮਾਮਲੇ 'ਚ ਉਮਰ ਅਕਮਲ ਨੂੰ ਪੀ.ਸੀ.ਬੀ ਨੇ ਭੇਜਿਆ ਨੋਟਿਸ
NEXT STORY