ਨਵੀਂ ਦਿੱਲੀ (ਭਾਸ਼ਾ)—ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਖੇਡ ਵਿਚ ਦਿੱਤੇ ਗਏ ਯੋਗਦਾਨ ਲਈ ਗਵਾਲੀਅਰ ਦੀ ਆਈ. ਐੱਸ. ਟੀ. ਯੂਨੀਵਰਸਿਟੀ ਨੇ ਅੱਜ ਦਰਸ਼ਨ ਸ਼ਾਸਤਰ ਵਿਚ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ।
ਯੁਵਰਾਜ ਨੂੰ ਇਹ ਸਨਮਾਨ ਮੈਦਾਨ ਵਿਚ ਆਸਾਧਾਰਨ ਖੇਡ ਕਲਾ ਦਿਖਾਉਣ ਦੇ ਇਲਾਵਾ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਦੂਜਿਆਂ ਨੂੰ ਹੌਸਲਾ ਦੇਣ ਲਈ ਦਿੱਤਾ ਗਿਆ ਹੈ।
ਇਥੇ ਜਾਰੀ ਇਕ ਬਿਆਨ ਮੁਤਾਬਕ ਯੁਵਰਾਜ ਦੇ ਇਲਾਵਾ ਇਹ ਸਨਮਾਨ ਡਾ. ਏ. ਐੱਸ. ਕਿਰਣ ਕੁਮਾਰ (ਅੰਤ੍ਰਿਕਸ਼ ਵਿਗਿਆਨ), ਗੋਵਿੰਦ ਨਿਹਲਾਨੀ (ਫਿਲਮ), ਡਾ. ਅਸ਼ੋਕ ਵਾਜਪੇਈ (ਕਵੀ), ਰਜਤ ਸ਼ਰਮਾ (ਮੀਡੀਆ), ਡਾ. ਆਰ. ਏ. ਮਾਲੇਸ਼ਕਰ (ਵਿਗਿਆਨ ਤੇ ਟੈਕਨਾਲੋਜੀ) ਤੇ ਅਰੁਣਾ ਰਾਏ (ਸਮਾਜਿਕ ਵਰਕਰ) ਨੂੰ ਵੀ ਦਿੱਤਾ ਗਿਆ ਹੈ।
ਯੁਵਰਾਜ ਨੇ ਕਿਹਾ,''ਡਾਕਟਰੇਟ ਦੀ ਡਿਗਰੀ ਹਾਸਲ ਕਰ ਕੇ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਸ ਤੋਂ ਮੈਨੂੰ ਵਾਧੂ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਤੇ ਮੈਂ ਆਪਣੇ ਕੰਮਾਂ ਨਾਲ ਦੂਜਿਆਂ ਲਈ ਉਦਾਹਰਨ ਬਣਨਾ ਚਾਹੁੰਦਾ ਹਾਂ।''
ਯੁਵਰਾਜ ਨੇ ਦੇਸ਼ ਲਈ 400 ਤੋਂ ਵੱਧ ਕੌਮਾਂਤਰੀ ਮੈਚਾਂ 'ਚ 10,000 ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ ਭਾਰਤ ਦੇ ਟੀ-20 ਵਿਸ਼ਵ ਕੱਪ 2007 ਤੇ ਇਕ ਦਿਨਾ ਕ੍ਰਿਕਟ ਵਿਸ਼ਵ ਕੱਪ 2011 ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਅਸ਼ਵਿਨ ਨੂੰ ਵਿਦੇਸ਼ਾਂ 'ਚ ਵੀ ਰਿਕਾਰਡ ਕਰਨਾ ਪਵੇਗਾ ਬਿਹਤਰ
NEXT STORY