ਨਵੀਂ ਦਿੱਲੀ- ਵੱਕਾਰੀ ਘਰੇਲੂ ਫੁੱਟਬਾਲ ਟੂਰਨਾਮੈਂਟ ਸੰਤੋਸ਼ ਟਰਾਫੀ ਦੇ 74ਵੇਂ ਐਡੀਸ਼ਨ ਲਈ ਸ਼ੁੱਕਰਵਾਰ ਨੂੰ ਇੱਥੇ ਡਰਾਅ ਕੱਢਿਆ ਗਿਆ, ਜਿਸ 'ਚ ਦਿੱਲੀ ਨੂੰ ਸਾਬਕਾ ਚੈਂਪੀਅਨ ਫੌਜ ਨਾਲ ਗਰੁੱਪ-ਏ 'ਚ ਸ਼ਾਮਲ ਕੀਤਾ ਗਿਆ ਹੈ । ਟੂਰਨਾਮੈਂਟ 10 ਤੋਂ 23 ਜਨਵਰੀ 2020 ਤੱਕ ਮਿਜ਼ੋਰਮ ਦੇ ਆਈਜਾਲ 'ਚ ਖੇਡਿਆ ਜਾਵੇਗਾ । ਦਿੱਲੀ ਦੇ ਦੁਆਰਕਾ ਸਥਿਤ ਅਖਿਲ ਭਾਰਤੀ ਫੁੱਟਬਾਲ ਸੰਘ ਦੇ ਦਫਤਰ ਫੁੱਟਬਾਲ ਹਾਊਸ 'ਚ ਜਨਰਲ ਸੈਕਟਰੀ ਕੁਸ਼ਲ ਦਾਸ, ਸੀਨੀਅਰ ਉਪ-ਪ੍ਰਧਾਨ ਸੁਬਰਤ ਦੱਤਾ, ਲੀਗ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ 'ਚ ਟੂਰਨਾਮੈਂਟ ਦਾ ਡਰਾਅ ਕੱਢਿਆ ਗਿਆ । 8 ਟੀਮਾਂ ਨੇ ਟੂਰਨਾਮੈਂਟ ਦੇ ਫਾਈਨਲ ਪੜਾਅ ਲਈ ਪਹਿਲਾਂ ਹੀ ਕੁਆਲੀਫਾਈ ਕਰ ਲਿਆ ਹੈ । ਦੱਖਣ ਜ਼ੋਨ ਵੱਲੋਂ ਕੁਆਈਫਾਈ ਕਰਨ ਵਾਲੀਆਂ 2 ਹੋਰ ਟੀਮਾਂ ਇਸ ਦਾ ਹਿੱਸਾ ਬਣਨਗੀਆਂ, ਜਿਨ੍ਹਾਂ ਦੇ ਕੁਆਲੀਫਾਇਰ ਮੁਕਾਬਲੇ 5 ਨਵੰਬਰ ਤੋਂ ਹੋਣਗੇ।
ਟੀ-20 : ਨੀਦਰਲੈਂਡ-ਕੈਨੇਡਾ ਦਾ ਜੇਤੂ ਰੱਥ ਰੁਕਿਆ
NEXT STORY