ਮੁੰਬਈ- ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ (14 ਦੌੜਾਂ 'ਤੇ ਚਾਰ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਦਿੱਲੀ ਕੈਪੀਟਲਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਵੀਰਵਾਰ ਨੂੰ 20 ਓਵਰਾਂ 'ਚ 9 ਵਿਕਟਾਂ 'ਤੇ 146 ਦੌੜਾਂ 'ਤੇ ਰੋਕ ਦਿੱਤਾ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਵਲੋਂ ਨਿਤੀਸ਼ ਰਾਣਾ ਨੇ 34 ਗੇਂਦਾਂ ਵਿਚ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 57 ਦੌੜਾਂ, ਕਪਤਾਨ ਸ਼੍ਰੇਅਸ ਅਈਅਰ ਨੇ 37 ਗੇਂਦਾਂ ਵਿਚ ਚਾਰ ਚੌਕਿਆਂ ਦੀ ਮਦਦ ਨਾਲ 42 ਦੌੜਾਂ ਅਤੇ ਰਿੰਕੂ ਸਿੰਘ ਨੇ 16 ਗੇਂਦਾਂ ਵਿਚ ਤਿੰਨ ਚੌਕਿਆਂ ਦੇ ਯੋਗਦਾਨ ਨਾਲ 23 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ-ਕੋਹਲੀ ਖਰਾਬ ਦੌਰ ’ਚ ਜਲਦ ਬਾਹਰ ਆਏਗਾ : ਬਾਂਗੜ
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੇ ਪਾਰੀ ਦੇ ਆਖਰੀ ਓਵਰ ਵਿਚ ਰਿੰਕੂ ਸਿੰਘ, ਨਿਤੀਸ਼ ਰਾਣਾ ਅਤੇ ਟਿਮ ਸਾਊਦੀ ਦੇ ਵਿਕਟ ਹਾਸਲ ਕੀਤੇ। ਮੁਸਤਫਿਜ਼ੁਰ ਨੇ ਚਾਰ ਓਵਰਾਂ ਵਿਚ 18 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਚੇਤਨ ਸਕਾਰੀਆ ਅਤੇ ਅਕਸ਼ਰ ਪਟੇਲ ਨੂੰ 1-1 ਵਿਕਟ ਹਾਸਲ ਹੋਇਆ। ਕੋਲਕਾਤਾ ਦਾ ਹੋਰ ਕੋਈ ਬੱਲੇਬਾਜ਼ ਦੋਹਰੇ ਨੰਬਰ ਵਿਚ ਨਹੀਂ ਪਹੁੰਚ ਸਕਿਆ। ਸਲਾਮੀ ਬੱਲੇਬਾਜ਼ ਆਰੋਨ ਫਿੰਚ ਤਿੰਨ, ਵੈਂਕਟੇਸ਼ ਅਈਅਰ 6 ਅਤੇ ਬਾਬਾ ਇੰਦਰਜੀਤ 6 ਦੌੜਾਂ ਬਣਾ ਕੇ ਆਊਟ ਹੋਏ। ਆਂਦਰੇ ਰਸੇਲ ਖਾਤਾ ਖੋਲ੍ਹੇ ਬਿਨਾਂ ਕੁਲਦੀਪ ਦੀ ਗੇਂਦ 'ਤੇ ਸਟੰਪ ਹੋ ਗਏ। ਕੁਲਦੀਪ ਨੇ ਅਈਅਰ, ਇੰਦਰਜੀਤ ਅਤੇ ਸੁਨੀਲ ਨਾਰਾਇਣ ਦੇ ਵਿਕਟ ਹਾਸਲ ਕੀਤੇ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਪ੍ਰਗਿਆਨੰਧਾ ਦੀ ਵਾਪਸੀ, ਏਰਿਕ ਨੂੰ ਹਰਾ ਕੇ ਫਿਰ ਬੜ੍ਹਤ ’ਤੇ
ਪਲੇਇੰਗ ਇਲੈਵਨ :-
ਦਿੱਲੀ ਕੈਪੀਟਲਜ਼ :- ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਰੋਵਮੈਨ ਪਾਵੇਲ, ਸਰਫਰਾਜ਼ ਖ਼ਾਨ, ਅਕਸ਼ਰ ਪਟੇਲ, ਲਲਿਤ ਯਾਦਵ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਸਤਫਿਜ਼ੁਰ ਰਹਿਮਾਨ, ਖ਼ਲੀਲ ਅਹਿਮਦ।
ਕੋਲਕਾਤਾ ਨਾਈਟ ਰਾਈਡਰਜ਼ :- ਆਰੋਨ ਫਿੰਚ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ,ਆਂਦਰੇ ਰਸੇਲ,ਸ਼ੇਲਡਨ ਜੈਕਸਨ (ਵਿਕੇਟਕੀਪਰ), ਪੈਟ ਕਮਿੰਸ, ਉਮੇਸ਼ ਯਾਦਵ, ਸੁਨੀਲ ਨਰੇਨ, ਅਮਨ ਹਕੀਮ ਖਾਨ, ਵਰੁਣ ਚੱਕਰਵਰਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਟੋਕਸ ਨੂੰ ਇੰਗਲੈਂਡ ਦੀ ਟੈਸਟ ਟੀਮ ਦਾ ਕਪਤਾਨ ਕੀਤਾ ਗਿਆ ਨਿਯੁਕਤ
NEXT STORY