ਦੁਬਈ- ਆਈ. ਪੀ. ਐੱਲ. ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਚੱਲ ਰਹੀ ਚੇਨਈ ਸੁਪਰ ਕਿੰਗਜ਼ ਤੇ ਦੂਜੇ ਸਥਾਨ 'ਤੇ ਮੌਜੂਦ ਦਿੱਲੀ ਕੈਪੀਟਲਸ ਵਿਚਾਲੇ ਸੋਮਵਾਰ ਨੂੰ ਇੱਥੇ ਹੋਣ ਵਾਲੇ ਮੁਕਾਬਲੇ ਵਿਚ ਦੋਵਾਂ ਟੀਮਾਂ ਦੀਆਂ ਨਜ਼ਰਾਂ ਚੋਟੀ ਦੇ ਸਥਾਨ 'ਤੇ ਲੱਗੀਆਂ ਹੋਣਗੀਆਂ। ਚੇਨਈ ਤੇ ਦਿੱਲੀ ਦੋਵਾਂ ਵਿਚਾਲੇ ਇਹ ਮੁਕਾਬਲੇ ਇਸ ਆਈ. ਪੀ. ਐੱਲ. ਦਾ 50ਵਾਂ ਮੈਚ ਹੋਵੇਗਾ ਅਤੇ ਇਸ ਦੇ ਨਾਲ ਹੀ ਟੂਰਨਾਮੈਂਟ ਵਿਚ ਮੈਚਾਂ ਦਾ ਅਰਧ ਸੈਂਕੜਾ ਵੀ ਪੂਰਾ ਹੋ ਜਾਵੇਗਾ। ਦੋਵਾਂ ਟੀਮਾਂ ਦੇ 12 ਮੈਚਾਂ ਵਿਚ 9 ਜਿੱਥਾਂ ਤੇ 3 ਹਾਰਾਂ ਤੋਂ ਬਾਅਦ 18-18 ਅੰਕ ਹਨ ਪਰ ਚੇਨਈ ਬਿਹਤਰ ਰਨ ਰੇਟ ਦੇ ਆਧਾਰ 'ਤੇ ਪਹਿਲੇ ਤੇ ਦਿੱਲੀ ਦੂਜੇ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਭਾਰਤ ਬਣਿਆ ਉਪ ਜੇਤੂ, ਪਹਿਲੀ ਵਾਰ ਜਿੱਤਿਆ ਚਾਂਦੀ ਤਮਗਾ
ਸ਼ਨੀਵਾਰ ਨੂੰ ਦਿੱਲੀ ਨੇ ਆਪਣੇ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ ਜਦਕਿ ਚੇਨਈ ਨੂੰ ਵੱਡੇ ਸਕੋਰ ਨਾਲ ਮੈਚ ਵਿਚ ਰਾਜਸਥਾਨ ਰਾਇਲਜ਼ ਹੱਥੋਂ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੋਵਾਂ ਟੀਮਾਂ ਵਿਚਾਲੇ ਪਹਿਲੇ ਗੇੜ ਵਿਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਮੁਕਾਬਲਾ ਹੋਇਆ ਸੀ, ਜਿਸ ਵਿਚ ਦਿੱਲੀ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਚੇਨਈ ਨੇ 20 ਓਵਰਾਂ ਵਿਚ 7 ਵਿਕਟਾਂ 'ਤੇ 188 ਦੌੜਾਂ ਬਣਾਈਆਂ ਸਨ ਜਦਕਿ ਦਿੱਲੀ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀਆਂ 85 ਦੌੜਾਂ ਵਿਚ ਤਿੰਨ ਵਿਕਟਾਂ 'ਤੇ 190 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕੀਤੀ ਸੀ। ਦੋਵਾਂ ਟੀਮਾਂ ਨੇ ਯੂ. ਏ. ਈ. ਗੇੜ ਵਿਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਲੇਅ ਆਫ ਵਿਚ ਜਗ੍ਹਾ ਪੱਕੀ ਕੀਤੀ ਹੈ।
ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਦੀ ਮਹਿਲਾ ਟੀਮਾਂ ਵਿਚਾਲੇ ਦਿਨ-ਰਾਤ ਟੈਸਟ ਡਰਾਅ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
61ਵੀਂ ਤਿੰਨ ਰੋਜ਼ਾ ਪੰਜਾਬ ਸਟੇਟ ਸੀਨੀਅਰ ਵਾਲੀਬਾਲ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸੰਪੰਨ
NEXT STORY