ਸਿਟਜਸ (ਸਪੇਨ) (ਨਿਕਲੇਸ਼ ਜੈਨ)– ਭਾਰਤੀ ਮਹਿਲਾ ਸ਼ਤਰੰਜ ਟੀਮ ਨੇ ਵਿਸ਼ਵ ਮਹਿਲਾ ਸ਼ਤਰੰਜ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤਮਗਾ ਹਾਸਲ ਕੀਤਾ ਹੈ। ਫਾਈਨਲ ਮੁਕਾਬਲੇ 'ਚ ਰੂਸ ਨੂੰ ਸਖਤ ਟੱਕਰ ਦਿੱਤੀ ਤੇ ਵਿਸ਼ਵ ਦੀ ਸਭ ਤੋਂ ਮਜ਼ਬੂਤ ਟੀਮ ਨਾਲ ਮੁਕਾਬਲਾ ਹਾਰ ਕੇ ਭਾਰਤ ਉਪ ਜੇਤੂ ਰਿਹਾ। ਰੂਸ ਨੇ ਵਿਸ਼ਵ ਟੀਮ ਮਹਿਲਾ ਸ਼ਤਰੰਜ ਦੇ ਇਤਿਹਾਸ 'ਚ ਆਪਣਾ ਦੂਜਾ ਸੋਨ ਤਮਗਾ ਹਾਸਲ ਕੀਤਾ। ਵੈਸੇ ਜਿੱਥੇ ਰੂਸ ਪੂਰੇ ਟੂਰਨਾਮੈਂਟ ਵਿਚ ਅਜੇਤੂ ਰਿਹਾ ਤਾਂ ਭਾਰਤ ਸਿਰਫ ਰੂਸ ਤੋਂ ਹੀ ਮੁਕਾਬਲਾ ਹਾਰਿਆ।
ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਦੀ ਮਹਿਲਾ ਟੀਮਾਂ ਵਿਚਾਲੇ ਦਿਨ-ਰਾਤ ਟੈਸਟ ਡਰਾਅ
ਫਾਈਨਲ ਮੁਕਾਬਲੇ ਵਿਚ ਵੀ ਬੈਸਟ ਆਫ ਟੂ ਮੈਚ ਦੇ ਦੋ ਰਾਊਂਡ ਹੋਏ। ਪਹਿਲੇ ਰਾਊਂਡ ਵਿਚ ਭਾਰਤੀ ਮਹਿਲਾ ਟੀਮ ਦੀ ਅਗਵਾਈ ਕਰਦੇ ਹੋਏ ਹਰਿਕਾ ਦ੍ਰੋਣਾਵਲੀ ਨੇ ਕਮਾਲ ਦਾ ਖੇਡ ਦਿਖਾਉਂਦੇ ਹੋਏ ਵਿਸ਼ਵ ਨੰਬਰ 2 ਆਲੇਕਸਾਂਨਰਾ ਗੋਰਆਚਕੀਨਾ ਨੂੰ ਹਰਾ ਕੇ ਭਾਰਤ ਦੀ ਜਿੱਤ ਦੀਆਂ ਉਮੀਦਾਂ ਨੂੰ ਹੋਰ ਵਧਾ ਦਿੱਤਾ, ਉਸ ਤੋਂ ਬਾਅਦ ਅਲੈਕਜ਼ੈਂਡਰਾ ਕੋਸਟੇਨਿਯੁਕ ਨੇ ਨੌਜਵਾਨ ਵੈਸ਼ਾਲੀ ਆਰ ਨੂੰ ਤਾਂ ਲਾਗਨਾਂ ਕਾਟੇਰਅਨਾ ਨੇ ਭਕਤੀ ਕੁਲਕਰਨੀ ਨੂੰ ਹਰਾਉਂਦੇ ਹੋਏ ਰੂਸ ਨੂੰ 2-1 ਤੋਂ ਅੱਗੇ ਕਰ ਦਿੱਤਾ, ਚੌਥੇ ਬੋਰਡ 'ਤੇ ਮੇਰੀ ਗੋਮਸ ਦੇ ਵਿਰੁੱਧ ਅਲਿਨਾ ਕਾਸ਼ਲਿਨਸਕਯਾ ਨੇ ਮੈਚ ਡਰਾਅ ਖੇਡਦੇ ਹੋਏ ਰੂਸ ਨੂੰ 2.5-1.5 ਨਾਲ ਜਿੱਤ ਦਿਵਾਈ।
ਦੂਜੇ ਰਾਊਂਡ ਵਿਚ ਭਾਰਤ ਦੇ ਸਾਹਮਣੇ ਜਿੱਤਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ ਅਤੇ ਅਜਿਹੇ 'ਚ ਸਾਰੇ ਖਿਡਾਰੀਆਂ ਨੇ ਜ਼ੋਖਮ ਲੈਣ ਦੀ ਕੋਸ਼ਿਸ਼ ਕੀਤੀ ਪਰ ਹਰਿਕਾ ਦਾ ਗੋਰਆਚਕੀਨਾ ਨਾਲ ਤਾਂ ਵੈਸ਼ਾਲੀ ਦਾ ਕੋਸਟੇਨਿਯੁਕ ਨਾਲ ਮੈਚ ਡਰਾਅ ਹੋ ਗਿਆ ਤਾਂ ਤਾਨੀਆ ਸਚਦੇਵ ਲਾਗਨਾਂ ਕਾਟੇਰਅਨਾ ਤੋਂ ਅਤੇ ਮੈਰੀ ਗੋਮਸ ਪੋਲਿਨਾ ਸ਼ੁਵਾਲੋਵਾ ਤੋਂ ਹਾਰ ਗਈ ਅਤੇ ਰੂਸ 3-1 ਨਾਲ ਇਹ ਮੁਕਾਬਲਾ ਜਿੱਥ ਕੇ ਜੇਤੂ ਬਣਾ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਤੇ ਆਸਟਰੇਲੀਆ ਦੀ ਮਹਿਲਾ ਟੀਮਾਂ ਵਿਚਾਲੇ ਦਿਨ-ਰਾਤ ਟੈਸਟ ਡਰਾਅ
NEXT STORY