ਕੋਲਕਾਤਾ, (ਵਾਰਤਾ)– ਆਸਟਰੇਲੀਆ ਵਿਰੁੱਧ ਵਿਸ਼ਵ ਕੱਪ ਸੈਮੀਫਾਈਨਲ ਵਿਚ ਤਿੰਨ ਦਿਨ ਪਹਿਲਾਂ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੂਮਾ ਨੇ ਸੋਮਵਾਰ ਨੂੰ ਈਡਨ ਗਾਰਡਨ ਵਿਚ 30 ਮਿੰਟ ਤੋਂ ਵੱਧ ਸਮੇਂ ਤਕ ਬਦਲਵੇਂ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਦੱਖਣੀ ਅਫਰੀਕਾ ਨੇ ਅੱਜ ਇੱਥੇ ਇਸ ਦੌਰਾਨ ਟੀਮ ਦੇ ਫਿਜ਼ੀਓਥੈਰੇਪਿਸਟ ਸਿਜ਼ਵੇ ਹੇਡੇਬੇ ਤੇ ਕੰਡੀਸ਼ਨਿੰਗ ਕੋਚ ਰੂਨੇਸ਼ਾਨ ਮੂਡਲੀ ਦੀ ਨਿਗਰਾਨੀ ਵਿਚ ਕੁਝ ਫਿਟਨੈੱਸ ਅਭਿਆਸ ਕਰਨ ਤੋਂ ਪਹਿਲਾਂ ਆਊਟਫੀਲਡ ਦੇ ਚਾਰੇ ਪਾਸੇ ਕੁਝ ਚੱਕਰ ਲਗਾਏ।
ਇਹ ਵੀ ਪੜ੍ਹੋ : ਪ੍ਰਮੋਦ ਭਗਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਾਪਾਨ ਬੈਡਮਿੰਟਨ ਟੂਰਨਾਮੈਂਟ 'ਚ ਜਿੱਤਿਆ ਸੋਨ ਤਮਗਾ
ਫਿਰ ਉਹ ਕੁਝ ਸ਼ਟਲ ਦੌੜ ਕਰਨ ਲਈ ਅੱਗੇ ਵਧਿਆ, ਹਰੇਕ ਲੈਪ ਦੇ ਨਾਲ ਗਤੀ ਵਧਾਉਂਦੇ ਹੋਏ ਉਹ ਅੱਗੇ ਤੇ ਪਿੱਛੇ ਵੱਲ ਦੌੜਦੇ ਹੋਏ ਦੇਖਿਆ ਗਿਆ। ਹਾਲਾਂਕਿ ਇਸ ਦੌਰਾਨ ਬਾਵੂਮਾ ਕਦੇ-ਕਦੇ ਅਸਹਿਜ ਹੋ ਕੇ ਆਪਣੇ ਹੱਥ ਬਗਲ ਵਿਚ ਰੱਖ ਕੇ ਝੁਕ ਜਾਂਦਾ ਸੀ ਪਰ ਦੌੜਦੇ ਸਮੇਂ ਉਹ ਕਿਸੇ ਵੀ ਤਰ੍ਹਾਂ ਦੀ ਅਸਹਿਜਤਾ ਵਿਚ ਨਹੀਂ ਦਿਸਿਆ। ਦੱਖਣੀ ਅਫਰੀਕਾ ਦੇ ਕਪਤਾਨ ਨੂੰ ਆਪਣੇ ਪੱਟ ’ਤੇ ਥੋੜ੍ਹੀ ਜਿਹੀ ਪੱਟੀ ਬੰਨ੍ਹੇ ਹੋਏ ਅਭਿਆਸ ਕਰਦੇ ਦੇਖਿਆ ਗਿਆ।
ਇਹ ਵੀ ਪੜ੍ਹੋ : CWC 23 : ਲੀਗ ਪੱਧਰ 'ਤੇ ਬੱਲੇਬਾਜ਼ੀ 'ਚ ਵਿਰਾਟ ਤੇ ਗੇਂਦਬਾਜ਼ੀ 'ਚ ਜ਼ਾਂਪਾ ਰਹੇ ਸਰਵਸ੍ਰੇਸ਼ਠ
ਦੱਖਣੀ ਅਫਰੀਕੀ ਮੈਡੀਕਲ ਟੀਮ ਨੇ ਇਕ ਬਿਆਨ ਵਿਚ ਕਿਹਾ ਕਿ ਬਾਵੂਮਾ ਨੇ ਸੋਮਵਾਰ ਨੂੰ ਜਿਹੜਾ ਅਭਿਆਸ ਕੀਤਾ, ਉਹ ਫਿਟਨੈੱਸ ਟੈਸਟ ਲਈ ਨਹੀਂ ਸੀ, ਸਗੋਂ ਸਿਹਤ ਦੇ ਲਾਭ ਦੀ ਰਣਨੀਤੀ ਦਾ ਹਿੱਸਾ ਸੀ। ਜ਼ਿਕਰਯੋਗ ਹੈ ਕਿ ਬਾਵੂਮਾ ਨੂੰ ਪਿਛਲੇ ਹਫਤੇ ਅਹਿਮਦਾਬਾਦ ਵਿਚ ਅਫਗਾਨਿਸਤਾਨ ਵਿਰੁੱਧ ਲੀਗ ਮੈਚ ਦੌਰਾਨ ਹੈਮਸਟ੍ਰਿੰਗ ਦੀ ਸੱਟ ਲੱਗ ਗਈ ਸੀ। ਉਸਨੇ ਪਹਿਲੀ ਪਾਰੀ ਵਿਚ 9 ਗੇਂਦਾਂ ਤੋਂ ਬਾਅਦ ਮੈਦਾਨ ਛੱਡ ਦਿੱਤਾ ਸੀ ਤੇ 4 ਓਵਰਾਂ ਬਾਅਦ ਪਰਤਿਆ ਸੀ ਪਰ ਫੀਲਡਿੰਗ ਕਰਦੇ ਸਮੇਂ ਲੰਗੜਾ ਕੇ ਚੱਲ ਰਿਹਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
CWC 2023 : ਅਸਲ ਖਤਰਾ ਬਣ ਕੇ ਉੱਭਰਿਆ ‘ਉਲਟਫੇਰ ਦਾ ਚੈਂਪੀਅਨ’ ਅਫਗਾਨਿਸਤਾਨ
NEXT STORY