ਮੁੰਬਈ- ਮੁੰਬਈ ਇੰਡੀਅਨਜ਼ ਦੇ ਵਿਰੁੱਧ ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਪਾਰੀ ਦੇ ਦੌਰਾਨ ਧਵਨ ਨੇ ਆਪਣੇ ਨਾਂ ਇਕ ਰਿਕਾਰਡ ਬਣਾ ਲਿਆ ਹੈ। ਧਵਨ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਬਾਊਂਡਰੀ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਧਵਨ ਨੇ ਮੁੰਬਈ ਦੇ ਵਿਰੁੱਧ 800 ਬਾਊਂਡਰੀ ਲਗਾ ਦਿੱਤੀਆਂ ਹਨ ਅਤੇ ਉਹ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਮਾਮਲੇ ਵਿਚ ਉਨ੍ਹਾਂ ਨੇ ਟੀ-20 ਦੇ ਸਾਰੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਖ਼ਬਰ ਪੜੋ- ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ
ਆਈ. ਪੀ. ਐੱਲ. ਵਿਚ ਬਾਊਂਡਰੀ ਲਗਾਉਣ ਦੇ ਮਾਮਲੇ ਵਿਚ ਧਵਨ ਪਹਿਲੇ ਸਥਾਨ 'ਤੇ ਆ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਵਿਰਾਟ ਕੋਹਲੀ ਅਤੇ ਕ੍ਰਿਸ ਗੇਲ ਨੂੰ ਪਿੱਛੇ ਛੱਡ ਦਿੱਤਾ ਹੈ। ਧਵਨ ਦੇ ਨਾਂ ਆਈ. ਪੀ. ਐੱਲ. ਵਿਚ ਹੁਣ 800 ਬਾਊਂਡਰੀਆਂ ਹੋ ਗਈਆਂ ਹਨ। ਜਦਕਿ ਇਸ ਮਾਮਲੇ ਵਿਚ ਵਿਰਾਟ ਕੋਹਲੀ 766 ਬਾਊਂਡਰੀਆਂ ਦੇ ਨਾਲ ਦੂਜੇ ਸਥਾਨ 'ਤੇ ਹੈ। ਟੀ-20 ਦੇ ਬੌਸ ਮੰਨੇ ਜਾਣ ਵਾਲੇ ਬੱਲੇਬਾਜ਼ ਕ੍ਰਿਸ ਗੇਲ 761 ਬਾਊਂਡਰੀਆਂ ਦੇ ਨਾਲ ਤੀਜੇ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ-ਬੇਂਜੇਮਾ ਦੇ ਗੋਲ ਨਾਲ ਰੀਆਲ ਮੈਡ੍ਰਿਡ ਚੈਂਪੀਅਨਸ ਲੀਗ ਸੈਮੀਫਾਈਨਲ 'ਚ
ਧਵਨ ਮੁੰਬਈ ਇੰਡੀਅਨਜ਼ ਦੇ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਧਵਨ ਨੇ ਮੁੰਬਈ ਦੇ ਵਿਰੁੱਧ 869 ਦੌੜਾਂ ਬਣਾ ਲਈਆਂ ਹਨ। ਉਸ ਤੋਂ ਜ਼ਿਆਦਾ ਕਿਸੇ ਵੀ ਬੱਲੇਬਾਜ਼ ਨੇ ਮੁੰਬਈ ਦੇ ਵਿਰੁੱਧ ਇੰਨੀਆਂ ਦੌੜਾਂ ਨਹੀਂ ਬਣਾਈਆਂ ਹਨ। ਧਵਨ ਨੇ ਇਸ ਮਾਮਲੇ ਵਿਚ ਸੁਰੇਸ਼ ਰੈਨਾ ਨੂੰ ਪਿੱਛੇ ਛੱਡ ਦਿੱਤਾ ਹੈ। ਰੈਨਾ ਨੇ ਮੁੰਬਈ ਦੇ ਵਿਰੁੱਧ 824 ਦੌੜਾਂ ਬਣਾ ਲਈਆਂ ਹਨ।
ਜ਼ਿਕਰਯੋਗ ਹੈ ਕਿ ਮੁੰਬਈ ਦੇ ਵਿਰੁੱਧ ਸ਼ਿਖਰ ਧਵਨ ਨੇ ਤੇਜ਼ ਤਰਾਰ 50 ਗੇਂਦਾਂ 'ਤੇ 70 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੇ ਦੌਰਾਨ ਸ਼ਿਖਰ ਧਵਨ ਨੇ 5 ਚੌਕੇ ਅਤੇ 3 ਛੱਕੇ ਲਗਾਏ। ਧਵਨ ਮੁੰਬਈ ਦੇ ਵਿਰੁੱਧ 12 ਵਾਰ ਟਾਪ ਸਕੋਰਰ ਰਹਿ ਚੁੱਕੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਧਵਨ ਨੂੰ ਮੁੰਬਈ ਦੇ ਵਿਰੁੱਧ ਬੱਲੇਬਾਜ਼ੀ ਕਰਨ ਕਿੰਨਾ ਵਧੀਆ ਲਗਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL 2022 : ਪੰਜਾਬ ਦੀ ਸ਼ਾਨਦਾਰ ਜਿੱਤ, ਮੁੰਬਈ ਨੂੰ 12 ਦੌੜਾਂ ਨਾਲ ਹਰਾਇਆ
NEXT STORY