ਧਰਮਸ਼ਾਲਾ— ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਸ਼੍ਰੀਲੰਕਾ ਵਿਰੁੱਧ ਆਪਣੀ ਵਨ ਡੇ ਮੁਹਿੰਮ ਸ਼ੁਰੂ ਕਰੇਗੀ। ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (ਐੱਚ. ਪੀ. ਸੀ. ਏ.) 'ਚ ਪਹਿਲਾ ਵਨ ਡੇ ਖੇਡਿਆ ਜਾਵੇਗਾ। ਮੈਚ ਠੰਡੇ ਮੌਸਮ 'ਚ ਸਵੇਰੇ 11: 30 ਸ਼ੁਰੂ ਹੋਵੇਗਾ।
ਮੈਚ ਤੋਂ ਇਕ ਦਿਨ ਪਹਿਲਾ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਨਵੇਂ ਰੂਪ 'ਚ ਦਿਖੇ। ਵਿਕਟਕੀਪਿੰਗ ਤੋਂ ਪਹਿਲਾ ਧੋਨੀ ਨੂੰ ਲੈੱਗ ਸਪਿਨ ਗੇਂਦਬਾਜ਼ੀ ਕਰਦੇ ਹੋਏ ਜਰੂਰ ਦੇਖਿਆ ਹੈ ਪਰ ਉਹ ਤੇਜ਼ ਗੇਂਦਬਾਜ਼ੀ ਵੀ ਕਰ ਸਕਦੇ ਹਨ। ਐੱਚ. ਪੀ. ਸੀ. ਏ. ਸਟੇਡੀਅਮ 'ਚ ਅਭਿਆਸ ਦੌਰਾਨ ਉਨ੍ਹਾਂ ਨੇ ਨੈੱਟ 'ਤੇ ਆਪਣੇ ਸਾਥੀ ਖਿਡਾਰੀਆਂ ਨੂੰ ਤੇਜ਼ ਗੇਂਦ ਕਰਵਾ ਕੇ ਅਭਿਆਸ ਕਰਵਾਇਆ।
ਸ਼੍ਰੀਲੰਕਾ 'ਤੇ ਕਲੀਨ ਸਵੀਪ ਨਾਲ ਵਨ ਡੇ 'ਚ ਨੰਬਰ ਵਨ ਬਣੇਗਾ ਭਾਰਤ
NEXT STORY