ਮੁੰਬਈ- ਮਹਿੰਦਰ ਸਿੰਘ ਧੋਨੀ ਨੂੰ ਕਪਤਾਨੀ ਮਿਲਦੇ ਹੀ ਇਕ ਵਾਰ ਫਿਰ ਤੋਂ ਚੇਨਈ ਸੁਪਰ ਕਿੰਗਜ਼ ਜਿੱਤ ਦੀ ਲੈਅ 'ਤੇ ਆ ਰਹੀ ਹੈ। ਐਤਵਾਰ ਨੂੰ ਚੇਨਈ ਦਾ ਮੁਕਾਬਲਾ ਦਿੱਲੀ ਕੈਪੀਟਲਸ ਦੇ ਨਾਲ ਹੋਇਆ। ਚੇਨਈ ਨੇ ਪਹਿਲਾਂ ਖੇਡਦੇ ਹੋਏ 208 ਦੌੜਾਂ ਬਣਾਈਆਂ। ਇਸ ਵਿਚ ਡੋਵੇਨ ਕਾਨਵੇ ਦੀਆਂ 87 ਦੌੜਾਂ ਦਾ ਅਹਿਮ ਯੋਗਦਾਨ ਰਿਹਾ। ਅੰਤ ਦੇ ਓਵਰਾਂ ਵਿਚ ਆਏ ਧੋਨੀ ਨੇ ਵੀ ਇਸ ਦੌਰਾਨ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਧੋਨੀ ਨੇ ਡੈੱਥ ਓਵਰਾਂ ਵਿਚ 2500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਵਧੀਆ ਗੱਲ ਇਹ ਹੈ ਕਿ ਧੋਨੀ ਦੂਜੇ ਨੰਬਰ 'ਤੇ ਕਿਰੋਨ ਪੋਲਾਰਡ ਹਨ ਜੋਕਿ ਉਸ ਤੋਂ 802 ਦੌੜਾਂ ਪਿੱਛੇ ਹਨ। ਦੇਖੋ ਲਿਸਟ
ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਟੋਟੈਨਹੈਮ ਨਾਲ ਖੇਡਿਆ ਡਰਾਅ, ਮੈਨਚੈਸਟਰ ਸਿਟੀ ਦੀ ਖਿਤਾਬ ਜਿੱਤਣ ਦੀ ਸੰਭਾਵਨਾ ਵਧੀ
ਡੈੱਥ ਓਵਰਾਂ ਵਿਚ ਸਭ ਤੋਂ ਜ਼ਿਆਦਾ ਦੌੜਾਂ
2507- ਮਹਿੰਦਰ ਸਿੰਘ ਧੋਨੀ
1705- ਕਿਰੋਨ ਪੋਲਾਰਡ
1421- ਏ ਬੀ ਡਿਵੀਲੀਅਰਸ
1244- ਦਿਨੇਸ਼ ਕਾਰਤਿਕ
1155- ਰਵਿੰਦਰ ਜਡੇਜਾ
1145- ਰੋਹਿਤ ਸ਼ਰਮਾ
ਇਹ ਖ਼ਬਰ ਪੜ੍ਹੋ- ਯੁਵਰਾਜ ਸਿੰਘ ਨੇ ਪਤਨੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਯੁਵੀ ਦੀ ਗੋਦ 'ਚ ਦਿਸਿਆ ਬੇਟਾ
ਧੋਨੀ ਵਿਰਾਟ ਕੋਹਲੀ ਤੋਂ ਬਾਅਦ ਟੀ-20 ਵਿਚ ਕਪਤਾਨ ਦੇ ਰੂਪ ਵਿਚ 6000 ਦੌੜਾਂ ਬਣਾਉਣ ਵਾਲੇ ਦੂਜੇ ਕਪਤਾਨ ਬਣ ਗਏ ਹਨ। ਉਨ੍ਹਾਂ ਨੇ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਦਿੱਲੀ ਦੇ ਵਿਰੁੱਧ ਮੈਚ ਵਿਚ ਉਨ੍ਹਾਂ ਨੇ ਇਸ ਉਪਲੱਬਧੀ ਨੂੰ ਹਾਸਲ ਕਰਨ ਦੇ ਲਈ ਸਿਰਫ ਚਾਰ ਦੌੜਾਂ ਚਾਹੀਦੀਆਂ ਸਨ। ਧੋਨੀ ਨੇ ਛੱਕਾ ਲਗਾ ਕੇ ਇਹ ਉਪਲੱਬਧੀ ਆਪਣੇ ਨਾਂ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
ਥਾਮਸ ਕੱਪ : ਭਾਰਤ ਨੇ ਜਰਮਨੀ ਨੂੰ 5-0 ਨਾਲ ਕੀਤਾ ਕਲੀਨ ਸਵੀਪ
NEXT STORY