ਜਲੰਧਰ— ਚੇਨਈ ਦੇ ਮੈਦਾਨ 'ਤੇ ਆਖਿਰਕਾਰ ਥਾਲਾ (ਧੋਨੀ) ਦਾ ਬੱਲਾ ਫਿਰ ਬੋਲਿਆ। ਚੇਨਈ ਦੀ ਟੀਮ ਜਦੋਂ 27 ਦੌੜਾਂ 'ਤੇ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ ਸਨ ਤਾਂ ਉਸ ਸਮੇਂ ਧੋਨੀ ਤੇ ਰੈਨਾ ਨੇ ਮਿਲ ਕੇ ਪਾਰੀ ਨੂੰ ਸੰਭਾਲਿਆ ਤੇ ਮੁਸ਼ਕਿਲ ਸਥਿਤੀ ਤੋਂ ਬਾਹਰ ਕੱਢਿਆ ਤੇ ਨਾਲ ਹੀ ਆਈ. ਪੀ. ਐੱਲ. 'ਚ ਭਾਰਤੀ ਸਿਕਸਰ ਕਿੰਗ ਵੀ ਬਣ ਗਏ। ਧੋਨੀ ਦੇ ਆਈ. ਪੀ. ਐੱਲ. 'ਚ 192 ਛੱਕੇ ਦਰਜ ਹੋ ਗਏ ਹਨ। ਇਸ ਦੇ ਨਾਲ ਹੀ ਧੋਨੀ ਨੇ 60ਵੀਂ ਵਾਰ ਜੇਤੂ ਪੈਵੇਲੀਅਨ ਪਹੁੰਚ ਕੇ ਇਹ ਕਾਰਨਾਮਾ ਕਰ ਦਿਖਾਇਆ ਹੈ।

ਦੇਖੋਂ ਇਕ ਮੈਚ 'ਚ ਬਣਾਏ ਗਏ ਧੋਨੀ ਨੇ ਵੱਖਰੇ ਰਿਕਾਰਡ
60 ਮਹਿੰਦਰ ਸਿੰਘ ਧੋਨੀ
44 ਰਵਿੰਦਰ ਜਡੇਜਾ
33 ਕੇਰੋਨ ਪੋਲਾਰਡ
30 ਏ. ਬੀ. ਡਿਵੀਲੀਅਰਸ
29 ਇਰਫਾਨ ਪਠਾਨ
28 ਮੋਰਕਲ

ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਛੱਕੇ
302 ਕ੍ਰਿਸ ਗੇਲ
192 ਏ. ਬੀ. ਡਿਵੀਲੀਅਰਸ
191 ਮਹਿੰਦਰ ਸਿੰਘ ਧੋਨੀ
187 ਸੁਰੇਸ਼ ਰੈਨਾ
185 ਰੋਹਿਤ ਸ਼ਰਮਾ

ਸਭ ਤੋਂ ਜ਼ਿਆਦਾ ਦੌੜਾਂ (ਧੋਨੀ 9ਵੇਂ ਸਥਾਨ 'ਤੇ)
1. ਸੁਰੇਸ਼ ਰੈਨਾ 5070
2. ਵਿਰਾਟ ਕੋਹਲੀ 5003
3. ਰੋਹਿਤ ਸ਼ਰਮਾ 4587
4. ਡੇਵਿਡ ਵਾਰਨਰ 4268
9. ਮਹਿੰਦਰ ਸਿੰਘ ਧੋਨੀ 4123

ਆਈ. ਪੀ. ਐੱਲ 'ਚ ਧੋਨੀ ਦਾ ਟੌਪ ਸਕੋਰ :
79 ਬਨਾਮ ਪੰਜਾਬ, ਮੋਹਾਲੀ, 2018
75 ਬਨਾਮ ਰਾਜਸਥਾਨ, ਚੇਨਈ, 2019
70 ਬਨਾਮ ਆਰ. ਸੀ. ਬੀ., ਬੈਂਗਲੁਰੂ, 2011
70 ਬਨਾਮ ਆਰ. ਸੀ. ਬੀ., ਬੈਂਗਲੁਰੂ, 2018
ਬੈਡਮਿੰਟਨ : ਸ਼੍ਰੀਕਾਂਤ ਨੂੰ ਹਰਾ ਕੇ ਇੰਡੀਆ ਓਪਨ ਚੈਂਪੀਅਨ ਬਣਿਆ ਐਕਸੇਲਸਨ
NEXT STORY