ਸਪੋਰਟਸ ਡੈੱਸਕ : ਇੰਡੀਅਨ ਪ੍ਰੀਮੀਅਰ ਲੀਗ 12 ਦੇ ਰੋਮਾਂਚਕ ਫਾਈਨਲ ਮੁਕਾਬਲੇ 'ਚ ਮੁੰਬਈ ਇੰਡੀਅੰਸ ਨੇ ਮੁਕਾਬਲੇਬਾਜ਼ ਟੀਮ ਚੇਨਈ ਸੁਪਰਕਿੰਗਸ ਨੂੰ ਇਕ ਸਕੋਰ ਨਾਲ ਹਰਾ ਕੇ ਚੌਥੀ ਵਾਰ ਆਈ. ਪੀ. ਐੱਲ. ਦਾ ਖਿਤਾਬ ਆਪਣੇ ਨਾਂ ਕੀਤਾ ਪਰ ਮੈਚ ਦੇ ਖਤਮ ਹੋਣ ਤੋਂ ਬਾਅਦ ਚੇਨਈ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਰਨ ਆਊਟ ਕਰਨ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਤੇ ਕ੍ਰਿਕਟ ਖਿਡਾਰੀ ਵੀ ਟਵਿਟਰ 'ਤੇ ਇਸ ਬਾਰੇ ਪ੍ਰਤੀਕਿਰਿਆ ਦੇ ਰਹੇ ਹਨ।
ਮੁਸ਼ਕਿਲ ਸਮੇਂ 'ਚ ਟੀਮ ਨੂੰ ਬਾਹਰ ਕੱਢਣ ਵਾਲੇ ਧੋਨੀ ਦਾ ਬੱਲਾ ਫਾਈਨਲ 'ਚ ਖਾਮੋਸ਼ ਰਿਹਾ ਤੇ ਉਹ 8 ਗੇਂਦਾਂ 'ਤੇ 2 ਰਨ ਬਣਾ ਕੇ ਰਨ ਆਊਟ ਹੋ ਗਏ। ਅੰਤਾਬੀ ਰਾਇਡੂ ਦੇ ਆਊਟ ਹੋਣ ਤੋਂ ਬਾਅਦ ਧੋਨੀ ਮੈਦਾਨ 'ਚ ਆਏ ਤਾਂ ਲੋਕਾਂ ਨੇ ਜ਼ੋਰਾਂ ਨਾਲ ਉਸ ਦਾ ਸਵਾਗਤ ਕੀਤਾ। ਉਹ ਹਾਲੇ ਕ੍ਰੀਜ 'ਤੇ ਟਿਕਣ ਦੀ ਕੋਸ਼ਿਸ਼ ਕਰ ਰਹੇ ਸਨ ਕਿ 13ਵੇਂ ਓਵਰ ਦੀ ਚੌਥੀ ਗੇਂਦ 'ਤੇ ਧੋਨੀ ਵਾਧੂ ਦੋੜ ਲੈਣ ਦੇ ਚੱਕਰ 'ਚ ਰਨ ਆਊਟ ਹੋ ਗਏ। ਡੀ. ਆਰ. ਐੱਸ. ਦੀ ਮਦਦ ਨਾਲ ਜਦੋਂ ਦੇਖਿਆ ਗਿਆ ਤਾਂ ਧੋਨੀ ਦਾ ਬੱਲਾ ਕ੍ਰੀਜ ਦੇ ਉੱਪਰ ਸੀ ਤੇ ਲਗਭਗ 10 ਤੋਂ 15 ਮਿੰਟ ਤੱਕ ਥਰਡ ਅੰਪਾਇਰ ਦੁਆਰਾ ਵੀਡੀਓ ਦੇਖਣ ਤੋਂ ਬਾਅਦ ਧੋਨੀ ਨੂੰ ਆਊਟ ਕਰਾਰ ਦੇ ਦਿੱਤਾ ਗਿਆ।
ਹੁਣ ਇਸ ਮਾਮਲੇ 'ਚ ਵਿਵਾਦ ਖੜ੍ਹਾ ਹੋ ਗਿਆ ਹੈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਧੋਨੀ ਨਾਲ ਬੇਇਨਸਾਫੀ ਹੋਈ ਹੈ ਅਤੇ ਉਸ ਦਾ ਬੱਲਾ ਕ੍ਰੀਜ ਲਾਈਨ ਦੇ ਅੰਦਰ ਸੀ। ਇਸ 'ਤੇ ਬਾਲੀਵੁੱਡ ਐਕਟਰ ਰਣਵੀਰ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਟਵਿਟਰ 'ਤੇ ਲਿਖਿਆ 'ਧੋਨੀ ਦਾ ਰਨ ਆਊਟ ਹੋਣਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਸੀ। ਮੈਚ ਕਿਸੇ ਘੜੀ ਦੇ ਪੈਂਡਲਮ ਵਾਂਗ ਝੂਲ ਰਿਹਾ ਸੀ। ਮੈਚ ਦੇਖਣ ਨੂੰ ਕਾਫੀ ਰੋਮਾਂਚਕ ਰਿਹਾ।' ਰਣਵੀਰ ਤੋਂ ਇਲਾਵਾ ਕਈ ਖਿਡਾਰੀਆਂ ਅਤੇ ਕ੍ਰਿਕਟ ਫੈਨਜ਼ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ, ਜੋ ਇਸ ਪ੍ਰਕਾਰ ਹੈ।
ਦੱਸਣਯੋਗ ਹੈ ਕਿ ਮੁੰਬਈ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 8 ਵਿਕੇਟਾਂ ਦੇ ਨੁਕਸਾਨ 'ਤੇ 149 ਸਕੋਰ ਬਣਾਉਂਦੇ ਹੋਏ ਚੇਨਈ ਨੂੰ 150 ਰਨਾਂ ਦਾ ਲਕਸ਼ ਦਿੱਤਾ ਸੀ ਪਰ ਇਸ ਦੇ ਜਵਾਬ 'ਚ ਉਤਰੀ ਚੇਨਈ 20 ਓਵਰਾਂ 'ਚ 7 ਵਿਕੇਟਾਂ ਦੇ ਨੁਕਸਾਨ 'ਤੇ 148 ਸਕੋਰ ਹੀ ਬਣਾ ਸਕੀ ਤੇ ਮਹਿਜ ਇਕ ਸਕੋਰ ਨਾਲ ਮੈਚ ਹਾਰ ਗਈ।
ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਖੋਲ੍ਹਿਆ ਚੌਥਾ ਖਿਤਾਬ ਜਿੱਤਣ ਦਾ ਰਾਜ਼
NEXT STORY