ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਮੈਦਾਨ 'ਤੇ ਆਪਣੇ ਲੰਬੇ-ਲੰਬੇ ਛੱਕਿਆ ਦੇ ਲਈ ਜਾਣੇ ਜਾਂਦੇ ਹਨ, ਪਰ ਇਸ ਬਾਰ ਉਨ੍ਹਾਂ ਦਾ ਇਕ ਨਵਾਂ ਅਵਤਾਰ ਦੇਖਣ ਨੂੰ ਮਿਲਿਆ ਹੈ। ਧੋਨੀ ਨੇ ਸ਼ੁਟਿੰਗ ਕਰਦੇ ਹੋਏ ਇਕ ਵੀਡੀਓ ਟਵੀਟ ਕੀਤਾ ਹੈ ਜਿਸ 'ਚ ਉਹ ਇਕ ਦੇ ਬਾਅਦ ਇਕ ਫਾਇਰ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ ਟਵੀਟ ਕਰਦੇ ਹੋਏ ਧੋਨੀ ਨੇ ਲਿਖਿਆ ਕਿ ਏਡਜ਼ ਸ਼ੂਟਿੰਗ ਤੋਂ ਜ਼ਿਆਦਾ ਮਜ੍ਹਾ ਸ਼ੁਟਿੰਗ ਕਰਨ 'ਚ ਆਉਂਦਾ ਹੈ। 30 ਸੈਕਿੰਡ ਦੇ ਇਸ ਵੀਡੀਓ 'ਚ ਧੋਨੀ ਨੇ 15 ਫਾਇਰ ਕੀਤੇ ਹਨ। ਅਤੇ ਇਨ੍ਹਾਂ 'ਚੋਂ ਕੁਝ ਫਾਇਰ ਨਿਸ਼ਾਨੇ 'ਤੇ ਜਾ ਕੇ ਲੱਗੇ। ਸ਼ੁਟਿੰਗ ਦੇ ਬਾਅਦ ਧੋਨੀ ਆਪਣੀ ਗਨ ਨੂੰ ਰੱਖਦੇ ਹੋਏ ਨਜ਼ਰ ਆ ਰਹੇ ਹਨ।
ਧੋਨੀ ਫਿਲਹਾਲ ਆਈ.ਪੀ.ਐੱਲ. ਮੈਚ 'ਚ ਵਿਅਸਥ ਹਨ, ਬਾਵਜੂਦ ਇਸਦੇ ਉਨ੍ਹਾਂ ਨੇ ਸ਼ੁਟਿੰਗ ਦਾ ਸ਼ੌਕ ਪੂਰਾ ਕਰਨ ਦੇ ਲਈ ਸਮਾਂ ਕੱਢ ਕੇ ਨਿਸ਼ਾਨੇਬਾਜ਼ੀ ਕੀਤੀ। ਧੋਨੀ ਨੂੰ ਅਕਸਰ ਅਜਿਹੇ ਸਾਹਸਿਕ ਕਾਰਨਾਮੇ ਕਰਦੇ ਦੇਖਿਆ ਜਾਂਦਾ ਹੈ। ਘੋੜ ਸਵਾਰੀ ਤੋਂ ਲੈ ਕੇ ਧੋਨੀ ਦੇ ਬਾਈਕਸ ਪਿਆਰ ਦੇ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ। ਨਾਲ ਹੀ ਉਨ੍ਹਾਂ ਦੇ ਵਿਗਿਆਪਨ ਸ਼ੂਟ 'ਚ ਆਸਮਾਨ ਤੋਂ ਛਲਾਂਗ ਲਗਾਉਂਦੇ ਹੋਏ ਵੀ ਦੇਖਿਆ ਗਿਆ ਹੈ। ਧੋਨੀ ਦੇ ਇਸੇ ਜਜਬੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਟੈਰੀਟੋਰੀਅਲ ਸੈਨਾ ਵੱਲੋਂ ਟੈਟੋਰੀਅਲ ਲੈਫਟੀਨੈਂਟ ਕਰਨਲ ਦਾ ਖਿਤਾਬ ਵੀ ਦਿੱਤਾ ਗਿਆ ਹੈ।
CWG 2018: ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਨੇ 75 ਕਿ.ਗ੍ਰਾ 'ਚ ਜਿੱਤਿਆ ਸੋਨ ਤਮਗਾ
NEXT STORY