ਨਵੀਂ ਦਿੱਲੀ- ਟੀ-20 ਵਿਸ਼ਵ ਕੱਪ ਦੇ ਲਈ ਬੀ. ਸੀ. ਸੀ. ਆਈ. ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਖਿਡਾਰੀ ਵਧੀਆ ਪ੍ਰਦਰਸ਼ਨ ਕਰਨ ਇਸ ਲਈ ਬੀ. ਸੀ. ਸੀ. ਆਈ. ਨੇ ਮਹਿੰਦਰ ਸਿੰਘ ਧੋਨੀ ਨੂੰ ਬਤੌਰ ਮੇਂਟੋਰ ਟੀਮ ਦੇ ਨਾਲ ਜੋੜ ਲਿਆ ਹੈ। ਧੋਨੀ ਭਾਰਤ ਨੂੰ ਆਈ. ਸੀ. ਸੀ. ਦੇ ਤਿੰਨੇ ਫਾਰਮੈੱਟ ਜਿਤਾਉਣ ਵਾਲੇ ਇਕਲੌਤੇ ਕਪਤਾਨ ਹਨ। ਧੋਨੀ ਦੀ ਕਪਤਾਨੀ ਵਿਚ ਹੀ ਭਾਰਤੀ ਟੀਮ ਨੇ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਬੀ. ਸੀ. ਸੀ. ਆਈ. ਨੂੰ ਉਮੀਦ ਹੈ ਕਿ ਧੋਨੀ ਦਾ ਟੀ-20 ਕ੍ਰਿਕਟ ਦਾ ਅਨੁਭਵ ਭਾਰਤੀ ਟੀਮ ਦੇ ਲਈ ਕੰਮ ਆ ਸਕਦਾ ਹੈ। ਭਾਰਤੀ ਟੀਮ ਦੀ ਕਪਤਾਨੀ ਵਿਰਾਟ ਕੋਹਲੀ ਕਰੇਗਾ। ਟੀਮ ਵਿਚ ਇਸ਼ਾਨ ਕਿਸ਼ਨ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਜੋਕਿ ਤੀਜੇ ਓਪਨਰ ਦੀ ਭੂਮਿਕ ਵਿਚ ਆ ਸਕਦੇ ਹਨ।
ਇਹ ਖ਼ਬਰ ਪੜ੍ਹੋ- ਕੈਪਟਨ ਨੇ ਓਲੰਪਿਕ ਜੇਤੂ ਖਿਡਾਰੀਆਂ ਲਈ ਖੁਦ ਖਾਣਾ ਬਣਾ ਕੇ ਕੀਤੀ ਮੇਜ਼ਬਾਨੀ
ਭਾਰਤੀ ਟੀਮ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇ.ਐੱਲ. ਰਾਹੁਲ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਾਹੁਲ ਚਾਹਰ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ।
ਸਟੈਂਡਬਾਏ ਖਿਡਾਰੀ- ਸ਼੍ਰੇਅਸ ਅਈਅਰ, ਸ਼ਾਰਦੁਲ ਠਾਕੁਰ, ਦੀਪਕ ਚਾਹਰ।
ਇਹ ਖ਼ਬਰ ਪੜ੍ਹੋ- ENG v IND : ਮੁਹੰਮਦ ਸ਼ਮੀ ਮਾਨਚੈਸਟਰ ਟੈਸਟ ਖੇਡਣ ਦੇ ਲਈ ਫਿੱਟ
ਇਹ ਖਿਡਾਰੀ ਹਨ ਬਾਹਰ
ਸ਼ਿਖਰ ਧਵਨ- ਜਗ੍ਹਾ ਨਹੀਂ ਮਿਲੀ।
ਪ੍ਰਿਥਵੀ ਸ਼ਾਹ- ਜਗ੍ਹਾ ਨਹੀਂ ਮਿਲੀ।
ਯੁਜਵੇਂਦਰ ਚਾਹਲ- ਜਗ੍ਹਾ ਨਹੀਂ ਮਿਲੀ।
ਰਵੀਚੰਦਰਨ ਅਸ਼ਵਿਨ- ਇੰਗਲੈਂਡ ਦੌਰੇ 'ਤੇ ਗਏ ਅਸ਼ਵਿਨ ਨੂੰ ਹੁਣ ਤੱਕ ਟੈਸਟ ਵਿਚ ਜਗ੍ਹਾ ਨਹੀਂ ਮਿਲੀ ਹੈ ਪਰ ਬੀ. ਸੀ. ਸੀ. ਆਈ. ਨੇ ਉਸ 'ਤੇ ਭਰੋਸਾ ਜਤਾਇਆ ਹੈ। ਯੂ.ਏ.ਈ. ਦੀਆਂ ਪਿੱਚਾਂ 'ਤੇ ਅਸ਼ਵਿਨ ਸ਼ਾਨਦਾਰ ਕੰਮ ਕਰ ਸਕਦੇ ਹਨ।
ਸ਼ਾਰਦੁਲ ਠਾਕੁਰ- ਇੰਗਲੈਂਡ ਦੌਰੇ 'ਤੇ ਓਵਲ ਦੇ ਮੈਦਾਨ 'ਤੇ ਖੇਡੇ ਗਏ ਚੌਥੇ ਟੈਸਟ ਵਿਚ ਸ਼ਾਨਦਾਰ ਪ੍ਰਦਰਸ਼ਨ ਦਾ ਸ਼ਾਰਦੁਲ ਨੂੰ ਇਨਾਮ ਮਿਲਿਆ ਹੈ। ਉਹ ਬੱਲੇਬਾਜ਼ੀ ਆਲਰਾਊਂਡਰ ਦੀ ਭੂਮਿਕਾ ਨਿਭਾਉਣਗੇ, ਜਿਸ ਨਾਲ ਹਾਰਦਿਕ ਦਾ ਭਾਰ ਘੱਟ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਖੇਡ ਮੰਤਰੀ ਵੱਲੋਂ ਨੀਰਜ ਚੋਪੜਾ ਦਾ 2.51 ਕਰੋੜ ਤੇ ਗੁਰਲਾਲ ਸਿੰਘ ਦਾ 50 ਲੱਖ ਰੁਪਏ ਨਾਲ ਸਨਮਾਨ
NEXT STORY