ਜਲੰਧਰ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਤਰਜ 'ਤੇ ਦੁਬਈ 'ਚ ਖੇਡੀ ਜਾ ਰਹੀ ਪਾਕਿਸਤਾਨ ਸੁਪਰ ਲੀਗ 'ਚ ਫੈਂਸ ਦੀ ਕਮੀ ਦੇ ਕਾਰਨ ਭਾਰਤੀਆਂ ਨੇ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਕੀਤੇ। ਇਕ ਪਾਸੇ ਦੇਖਿਆ ਜਾਵੇ ਤਾਂ ਆਈ. ਪੀ. ਐੱਲ ਦੇ ਦੌਰਾਨ ਸਟੇਡੀਅਮ 'ਚ ਸਾਰੀਆਂ ਸੀਟਾਂ ਭਰੀਆਂ ਹੁੰਦੀਆਂ ਹਨ ਤਾਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਪੀ. ਐੱਸ. ਐੱਲ. ਦੇ ਤੀਜੇ ਸੀਜ਼ਨ 'ਚ ਫੈਂਸ ਘੱਟ ਹੀ ਨਜ਼ਰ ਆਏ। ਸਟੇਡੀਅਮ 'ਚ ਚੀਅਰਲੀਡਰਸ ਤੇ ਫੈਂਸ ਦੀ ਕਮੀ ਹੋਣ 'ਤੇ ਕ੍ਰਿਕਟ ਪ੍ਰੀਮੀਆਂ ਨੇ ਸੋਸ਼ਲ ਮੀਡੀਆਂ 'ਤੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕੀਤੇ।
ਪਾਕਿਸਤਾਨ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ 22 ਫਰਵਰੀ ਨੂੰ ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ 'ਚ ਹੋਈ ਸੀ। ਇਸ 'ਚ ਕਰਾਚੀ, ਲਾਹੌਰ, ਪੇਸ਼ਾਵਰ, ਕਵੇਟਾ, ਇਸਲਾਮਾਬਾਦ ਤੇ ਮੁਲਤਾਨ ਫੈਂ੍ਰਚਾਈਜ਼ੀ ਨੇ ਆਪਣੀ ਟੀਮਾਂ ਮੈਦਾਨ 'ਤੇ ਉੱਤਰੀਆਂ। ਜਿਸ ਦੌਰਾਨ ਕਈ ਰੋਮਾਂਚਕ ਮੁਕਾਬਲੇ ਵੀ ਦੇਖਣ ਨੂੰ ਮਿਲ ਰਹੇ ਹਨ ਪਰ ਮੈਚ ਨੂੰ ਦੇਖਣ ਦੇ ਲਈ ਫੈਂਸ ਬਹੁਤ ਘੱਟ ਨਜ਼ਰ ਆ ਰਹੇ ਹਨ।
ਭਾਰਤੀ ਟੀਮ ਦੀ ਹਾਰ 'ਤੇ ਭਾਰਤ 'ਚ ਖੁਸ਼ ਹੁੰਦੇ ਹਨ ਲੋਕ
NEXT STORY