ਟੋਕੀਓ– ਭਾਰਤੀ ਗੋਲਫ਼ਰ ਦੀਕਸ਼ਾ ਡਾਗਰ ਐਨ ਮੌਕੇ ’ਤੇ ਓਲੰਪਿਕ ’ਚ ਖੇਡਣ ਦਾ ਮੌਕਾ ਮਿਲਣ ਦੇ ਬਾਅਦ ਸ਼ਨੀਵਾਰ ਨੂੰ ਟੋਕੀਓ ਰਵਾਨਾ ਹੋ ਗਈ। ਮਹਿਲਾਵਾਂ ਦੀ ਗੋਲਫ਼ ਪ੍ਰਤੀਯੋਗਿਤਾ ਚਾਰ ਅਗਸਤ ਤੋਂ ਸ਼ੁਰੂ ਹੋਵੇਗੀ।
ਦੀਕਸ਼ਾ ਨੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ‘‘ਏਸ਼ੀਆਈ ਖੇਡਾਂ ਤੇ ਓਲੰਪਿਕ ’ਚ ਦੇਸ਼ ਲਈ ਖੇਡਣਾ ਮੇਰਾ ਸੁਫ਼ਨਾ ਹੈ। ਮੈਂ ਦੇਸ਼ ਲਈ ਤਮਗ਼ਾ ਜਿੱਤਣਾ ਚਾਹੁੰਦੀ ਹਾਂ। ਇਸ ਲਈ ਮਿਹਨਤ ਕਰਦੀ ਰਹਾਂਗੀ।’’ ਦੀਕਸ਼ਾ ਰਿਜ਼ਰਵ ਖਿਡਾਰੀਆਂ ’ਚ ਸੀ ਪਰ ਦੂਜੇ ਖਿਡਾਰੀ ਦੇ ਨਾਂ ਵਾਪਸ ਲੈਣ ਦੇ ਬਾਅਦ ਖੇਡਣ ਦਾ ਮੌਕਾ ਮਿਲਿਆ। ਅਦਿਤੀ ਅਸ਼ੋਕ ਵੀ ਟੋਕੀਓ’ਚ ਭਾਰਤੀ ਚੁਣੌਤੀ ਪੇਸ਼ ਕਰੇਗੀ।
3 ਵਿੱਚੋਂ 2 ਰਾਊਂਡ ਜਿੱਤ ਕੇ ਹਾਰੀ ਮੈਰੀਕਾਮ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਫ਼ੈਸਲਿਆਂ 'ਤੇ ਚੁੱਕੇ ਸਵਾਲ
NEXT STORY