ਲੰਕਾਸ਼ਾਇਰ (ਵਾਰਤਾ)- ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦਾ ਮੰਨਣਾ ਹੈ ਕਿ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦਾ ਅਨੁਸ਼ਾਸਨ ਉਨ੍ਹਾਂ ਨੂੰ ਦੂਜੇ ਖਿਡਾਰੀਆਂ ਤੋਂ ਬੇਹਤਰ ਬਣਾਉਂਦਾ ਹੈ। ਹੇਜ਼ਲਵੁੱਡ ਨੇ ਮੰਗਲਵਾਰ ਨੂੰ ਆਈ.ਸੀ.ਸੀ. ਨਾਲ ਗੱਲਬਾਤ 'ਚ ਕਿਹਾ, ''ਮੈਨੂੰ ਲੱਗਦਾ ਹੈ ਕਿ ਉਹ ਜੋ ਸਖ਼ਤ ਮਿਹਨਤ ਕਰਦੇ ਹਨ, ਉਹ ਸਭ ਤੋਂ ਵੱਖ ਹੈ। ਸਭ ਤੋਂ ਪਹਿਲਾਂ ਉਨ੍ਹਾਂ ਦੀ ਫਿਟਨੈੱਸ ਅਤੇ ਫਿਰ ਉਨ੍ਹਾਂ ਦਾ ਹੁਨਰ, ਬੱਲੇਬਾਜ਼ੀ ਅਤੇ ਫੀਲਡਿੰਗ (ਉਨ੍ਹਾਂ ਨੂੰ ਸਭ ਤੋਂ ਵੱਖਰਾ ਬਣਾਉਂਦੀ ਹੈ)।'
ਉਨ੍ਹਾਂ ਕਿਹਾ, “ਉਹ ਹਮੇਸ਼ਾ ਸਿਖਲਾਈ ਲਈ ਸਭ ਤੋਂ ਪਹਿਲਾਂ ਆਉਂਦੇ ਹਨ ਅਤੇ ਸਭ ਤੋਂ ਬਾਅਦ ਵਿਚ ਜਾਂਦੇ ਹਨ ਹੈ। ਉਹ ਜਿਸ ਜਨੂੰਨ ਨਾਲ ਅਭਿਆਸ ਕਰਦੇ ਹਨ ਉਹ ਇੰਨਾ ਜ਼ਿਆਦਾ ਹੁੰਦਾ ਹੈ ਕਿ ਇਹ ਦੂਜਿਆਂ 'ਤੇ ਵੀ ਆਪਣੀ ਛਾਪ ਛੱਡਦਾ ਹੈ। ਇਹ ਕਈ ਵਾਰ ਦੂਜੇ ਖਿਡਾਰੀਆਂ ਵਿੱਚ ਵੀ ਸੁਧਾਰ ਲਿਆ ਸਕਦਾ ਹੈ।' ਕੋਹਲੀ ਅਤੇ ਹੇਜ਼ਲਵੁੱਡ 7 ਜੂਨ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਭਿੜਨਗੇ, ਹਾਲਾਂਕਿ ਉਨ੍ਹਾਂ ਨੇ ਪਿਛਲੇ ਦੋ ਸਾਲਾਂ ਵਿੱਚ ਆਈ.ਪੀ.ਐੱਲ. ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਲਈ ਖੇਡਦੇ ਹੋਏ ਕਾਫੀ ਸਮਾਂ ਇਕੱਠੇ ਬਿਤਾਇਆ ਹੈ।
ਨਾਰਵੇ ਬਲਿਟਜ਼ ਸ਼ਤਰੰਜ - ਗੁਕੇਸ਼ ਨੇ ਮੈਗਨਸ ਕਾਰਲਸਨ ਨੂੰ ਹਰਾਇਆ
NEXT STORY