ਬ੍ਰਿਸਟਲ— ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਸ਼ੁੱਕਰਵਾਰ ਨੂੰ ਇੱਥੇ ਮੀਂਹ ਕਾਰਣ ਆਈ. ਸੀ.ਸੀ. ਕ੍ਰਿਕਟ ਵਿਸ਼ਵ ਕੱਪ ਮੈਚ ਰੱਦ ਹੋ ਗਿਆ, ਜਿਸ ਨਾਲ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਮੀਂਹ ਕਾਰਣ ਮੈਦਾਨ ਖੇਡਣ ਯੋਗ ਨਹੀਂ ਸੀ। ਅੰਪਾਇਰ ਨਾਈਜੇਲ ਲੋਂਗ ਅਤੇ ਇਯਾਨ ਗੋਲਡ ਨੇ ਮੈਦਾਨ ਦਾ ਦੋ ਵਾਰ ਮੁਆਇਨਾ ਕਰਨ ਤੋਂ ਬਾਅਦ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ, ਇਸ ਨਾਲ ਦੋਵੇਂ ਟੀਮਾਂ ਨੇ ਦੋ ਅੰਕ ਵੰਡ ਲਏ।
ਅਸਮਾਨ 'ਤੇ ਤਦ ਵੀ ਬੱਦਲ ਛਾਏ ਹੋਏ ਸਨ, ਜਦੋਂ 20-20 ਓਵਰਾਂ ਦਾ ਮੈਚ ਕਰਾਉਣ ਲਈ ਮੈਦਾਨ ਦਾ ਆਖਰੀ ਮੁਆਇਨਾ ਹੋਇਆ। ਪਾਕਿਸਤਾਨ ਅਤੇ ਸ਼੍ਰੀਲੰਕਾ ਦੋਵਾਂ ਨੇ ਇਕ-ਇਕ ਮੈਚ ਜਿੱਤਿਆ ਹੈ।
ਧੋਨੀ ਨੂੰ ਕਰਨਾ ਹੋਵੇਗਾ ਬੈਜ ਦਾ '‘ਬਲੀਦਾਨ'
NEXT STORY