ਸਪੋਰਟਸ ਡੈਸਕ- ਇਕ ਸੈੱਟ ਗੁਆਉਣ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਅਮਰੀਕੀ ਓਪਨ ਦੇ ਚੌਥੇ ਦੌਰ 'ਚ ਪੁਰਸ਼ ਸਿੰਗਲ 'ਚ ਅਮਰੀਕੀ ਚੁਣੌਤੀ ਖ਼ਤਮ ਕਰਦੇ ਹੋਏ 20 ਸਾਲਾ ਦੇ ਜੇਂਸਨ ਬਰੂਕਸਬੀ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਕੈਲੀਫੋਰਨੀਆ ਦੇ ਵਾਈਲਡ ਕਾਰਡਧਾਰਕ ਬਰੂਕਸਬੀ ਵਿਸ਼ਵ ਰੈਂਕਿੰਗ 'ਚ 99ਵੇਂ ਸਥਾਨ 'ਤੇ ਹਨ ਤੇ ਪਹਿਲੀ ਵਾਰ ਕਿਸੇ ਗ੍ਰੈਂਡਸਲੈਮ 'ਚ ਚੌਥੇ ਸਥਾਨ ਤਕ ਪਹੁੰਚੇ। ਪਰ ਉਨ੍ਹਾਂ ਦਾ ਸਾਹਮਣਾ ਜੋਕੋਵਿਚ ਨਾਲ ਸੀ ਜੋ ਪਿਛਲੇ 52 ਸਾਲ 'ਚ ਇਕ ਕੈਲੰਡਰ ਸਾਲ 'ਚ ਸਾਰੇ ਗ੍ਰੈਂਡਸਲੈਮ ਜਿੱਤਣ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣਨ ਤੋਂ ਤਿੰਨ ਜਿੱਤ ਦੂਰ ਹੈ। ਉਨ੍ਹਾਂ ਨੇ 1-6, 6-3, 6-2, 6-2 ਨਾਲ ਜਿੱਤ ਦਰਜ ਕਰਕੇ ਇਸ ਸਾਲ ਗ੍ਰੈਂਡ ਸਲੈਮ 'ਚ ਜਿੱਤ ਦਾ ਰਿਕਾਰਡ 25-0 ਕਰ ਲਿਆ। ਉਹ ਰਿਕਾਰਡ 21ਵੇਂ ਗ੍ਰੈਂਡਸਲੈਮ ਤੋਂ ਵੀ ਤਿੰਨ ਜਿੱਤ ਦੂਰ ਹੈ। ਰੋਜਰ ਫੈਡਰਰ, ਰਾਫੇਲ ਨਡਾਲ ਤੇ ਜੋਕੋਵਿਚ ਦੇ ਨਾਂ ਇਸ ਸਮੇਂ 20 ਗ੍ਰੈਂਡਸਲੈਮ ਹਨ। ਹੁਣ ਜੋਕੋਵਿਚ ਦਾ ਸਾਹਮਣਾ ਇਟਲੀ ਦੇ ਛੇਵੀਂ ਰੈਂਕਿੰਗ ਵਾਲੇ ਮਾਟੇਓ ਬੇਰੇਟਿਨੀ ਨਾਲ ਹੋਵੇਗਾ ਜਿਨ੍ਹਾਂ ਨੂੰ ਉਨ੍ਹਾਂ ਨੇ ਵਿੰਬਲਡਨ ਫ਼ਾਈਨਲ 'ਚ ਹਰਾਇਆ ਸੀ।
ਅਦਿਤੀ ਕ੍ਰੀਕਹਾਊਸ ਓਪਨ 'ਚ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ
NEXT STORY