ਕੈਲੀਫੋਰਨੀਆ– ਸਰਬੀਆ ਦਾ ਧਾਕੜ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੂਜੇ ਦੌਰ ਵਿਚ ਬੋਟਿਕ ਵੈਨ ਡੇ ਜੈਂਡਸਚੁਲਪ ਹੱਥੋਂ ਹਾਰ ਕੇ ਇੰਡੀਅਨਜ਼ ਵੇਲਜ਼ ਮਾਸਟਰਜ਼ ਵਿਚੋਂ ਬਾਹਰ ਹੋ ਗਿਆ ਹੈ।
ਦੋ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਮੁਕਾਬਲੇ ਵਿਚ ਸ਼ਨੀਵਾਰ ਨੂੰ ਡੱਚ ਖਿਡਾਰੀ ਬੋਟਿਕ ਵੈਨ ਡੇ ਜੈਂਡਸਚੁਲਪ ਨੇ ਨੋਵਾਕ ਜੋਕੋਵਿਚ ਨੂੰ 6-2, 3-6, 6-1 ਨਾਲ ਹਰਾਇਆ। 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਜੋਕੋਵਿਚ ਦੇ ਨਾਲ ਪਿਛਲੇ ਕਈ ਸਾਲਾਂ ਵਿਚ ਇਹ ਦੂਜੀ ਵਾਰ ਹੈ ਜਦੋਂ ਉਸ ਨੂੰ ਕੈਲੀਫੋਰਨੀਆ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਵਿਰਾਟ ਕੋਹਲੀ ਨੇ ਛੂਹੇ ਸ਼ਮੀ ਦੀ ਮਾਂ ਦੇ ਪੈਰ, ਵੀਡੀਓ ਕਰ ਦੇਵੇਗਾ ਭਾਵੁਕ
NEXT STORY