ਮੈਲਬੋਰਨ- ਰਿਕਾਰਡ 9ਵੇਂ ਆਸਟਰੇਲੀਅਨ ਓਪਨ ਤੇ 18ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਸਭ ਤੋਂ ਜ਼ਿਆਦਾ ਵੱਡੇ ਖਿਤਾਬ ਜਿੱਤਣ ਦੇ ਮਾਮਲੇ ’ਚ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਸਪੇਨ ਦੇ ਰਾਫੇਲ ਨਡਾਲ ਤੋਂ ਬਹੁਤ ਅੱਗੇ ਨਿਕਲ ਗਏ ਹਨ। ਜੋਕੋਵਿਚ ਨੇ ਰੂਸ ਦੇ ਡੇਨੀਅਲ ਮੇਦਵੇਦੇਵ ਨੂੰ ਐਤਵਾਰ ਨੂੰ 7-5, 6-2, 6-2 ਨਾਲ ਹਰਾ ਕੇ ਆਸਟਰੇਲੀਆਨ ਓਪਨ ਦਾ ਖਿਤਾਬ ਜਿੱਤਿਆ ਸੀ।
ਉਨ੍ਹਾਂ ਨੇ ਇਸ ਜਿੱਤ ਦੇ ਨਾਲ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਮਾਮਲੇ ’ਚ ਫੈਡਰਰ ਤੇ ਨਡਾਲ ਤੋਂ ਆਪਣੀ ਦੂਰੀ ਘੱਟ ਕਰ ਲਈ ਹੈ। ਉਹ ਫੈਡਰਰ ਤੇ ਨਡਾਲ ਦੇ 20 ਗ੍ਰੈਂਡ ਸਲੈਮ ਖਿਤਾਬਾਂ ਦੇ ਵਿਸ਼ਵ ਰਿਕਾਰਡ ਤੋਂ 2 ਖਿਤਾਬ ਪਿੱਛੇ ਰਹਿ ਗਏ ਹਨ। ਜੋਕੋਵਿਚ ਇਸ ਦੇ ਨਾਲ ਹੀ ਇਕ ਗ੍ਰੈਂਡ ਸਲੈਮ ਨੂੰ 9ਵਾਰ ਜਿੱਤਣ ਵਾਲੇ ਨਡਾਲ ਤੋਂ ਬਾਅਦ ਦੂਜੇ ਖਿਡਾਰੀ ਬਣ ਗਏ ਹਨ। ਨਡਾਲ ਨੇ ਫ੍ਰੈਂਚ ਓਪਨ ਨੂੰ 13 ਵਾਰ ਜਿੱਤਿਆ ਹੈ। ਵੱਡੇ ਖਿਤਾਬਾਂ ’ਚ ਗ੍ਰੈਂਡ ਸਲੈਮ, ਏ. ਟੀ. ਪੀ. ਵਰਲਡ ਟੂਰ ਫਾਈਨਲਸ, ਏ. ਟੀ. ਪੀ. ਮਾਸਟਰਸ 1000 ਟੂਰਨਾਮੈਂਟ ਤੇ ਓਲੰਪਿਕ ਸਿੰਗਲਜ਼ ਤਮਗੇ ਨੂੰ ਸ਼ਾਮਲ ਕੀਤਾ ਜਾਂਦਾ ਹੈ।
ਜੋਕੋਵਿਚ ਦੇ 59 ਵੱਡੇ ਖਿਤਾਬ ਹਨ ਜਦਕਿ ਨਡਾਲ ਦੇ 56 ਤੇ ਫੈਡਰਰ ਦੇ 54 ਹਨ। ਸਰਬੀਆਈ ਖਿਡਾਰੀ ਨੇ ਪਿਛਲੇ 10 ਸੈਸ਼ਨਾਂ ’ਚੋਂ 9 ’ਚੋਂ ਘੱਟ ਤੋਂ ਘੱਟ ਇਕ ਵੱਡਾ ਖਿਤਾਬ ਜ਼ਰੂਰ ਜਿੱਤਿਆ ਹੈ। ਜੋਕੋਵਿਚ ਦੇ 59 ਵੱਡੇ ਖਿਤਾਬਾਂ ’ਚੋਂ 18 ਗ੍ਰੈਂਡ ਸਲੈਮ, ਪੰਜ ਏ. ਟੀ. ਪੀ. ਫਾਈਨਲਸ ਤੇ 36 ਮਾਸਟਰਸ 10000 ਖਿਤਾਬ ਜਿੱਤੇ ਹਨ ਜਦਕਿ ਨਡਾਲ ਨੇ 20 ਗ੍ਰੈਂਡ ਸਲੈਮ, ਇਕ ਓਲੰਪਿਕ ਤਮਗਾ ਤੇ 35 ਮਾਸਟਰਸ 10000 ਖਿਤਾਬ, ਫੈਡਰਰ ਨੇ 20 ਗ੍ਰੈਂਡ ਸਲੈਮ, 6 ਏ. ਟੀ. ਪੀ. ਫਾਈਨਲਸ ਤੇ 28 ਮਾਸਟਰਸ 1000 ਖਿਤਾਬ ਜਿੱਤੇ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਲਾ ਲਿਗਾ : ਮੇਸੀ ਦੇ ਨਾਂ ਦਰਜ ਹੋਈ ਇਕ ਹੋਰ ਉਪਲੱਬਧੀ
NEXT STORY