ਇੰਡੀਅਨ ਵੇਲਜ਼- ਜੈਕ ਡਰੈਪਰ ਨੇ ਦੋ ਵਾਰ ਦੇ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ 6-1, 0-6, 6-4 ਨਾਲ ਹਰਾ ਕੇ ਬੀਐਨਪੀ ਪਰਿਬਾਸ ਓਪਨ ਟੈਨਿਸ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। 13ਵਾਂ ਦਰਜਾ ਪ੍ਰਾਪਤ ਡਰੈਪਰ ਹੁਣ 12ਵਾਂ ਦਰਜਾ ਪ੍ਰਾਪਤ ਹੋਲਗਰ ਰੂਨ ਨਾਲ ਭਿੜੇਗਾ।
ਰੂਨ ਨੇ ਪੰਜਵਾਂ ਦਰਜਾ ਪ੍ਰਾਪਤ ਡੈਨਿਲ ਮੇਦਵੇਦੇਵ ਨੂੰ 7-6, 6-4 ਨਾਲ ਹਰਾਇਆ, ਜੋ ਕਿ ਦੌਰੇ 'ਤੇ ਉਸਦੀ 150ਵੀਂ ਜਿੱਤ ਸੀ। ਮਹਿਲਾਵਾਂ ਦੇ ਫਾਈਨਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਆਰੀਨਾ ਸਬਾਲੇਂਕਾ ਦਾ ਸਾਹਮਣਾ 17 ਸਾਲਾ ਮੀਰਾ ਐਂਡਰੀਵਾ ਨਾਲ ਹੋਵੇਗਾ। ਇਸ ਜਿੱਤ ਦੇ ਨਾਲ, ਡਰੈਪਰ ਨੇ ਏਟੀਪੀ ਮਾਸਟਰਜ਼ 1000 ਟੂਰਨਾਮੈਂਟ ਵਿੱਚ ਅਲਕਾਰਾਜ਼ ਦੀ 16 ਮੈਚਾਂ ਦੀ ਜਿੱਤ ਦੀ ਲੜੀ ਨੂੰ ਖਤਮ ਕਰ ਦਿੱਤਾ।
ਲਾਹਿੜੀ ਸਾਂਝੇ ਤੌਰ ’ਤੇ 31ਵੇਂ ਸਥਾਨ ’ਤੇ ਖਿਸਕਿਆ
NEXT STORY