ਸਿੰਗਾਪੁਰ– ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਸ਼ਨੀਵਾਰ ਨੂੰ ਇੱਥੇ ਲਿਵ ਗੋਲਫ ਸਿੰਗਾਪੁਰ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਇਕ ਓਵਰ 72 ਦਾ ਕਾਕਡ ਖੇਡਣ ਨਾਲ ਸਾਂਝੇ ਤੌਰ ’ਤੇ 31ਵੇਂ ਸਥਾਨ ’ਤੇ ਖਿਸਕ ਗਿਆ ਹੈ। ਉੱਥੇ ਹੀ, ਡਸਟਿਨ ਜਾਨਸਨ ਤੇ ਜੋਕਿਨ ਨਿਮਾਨ ਖਿਤਾਬ ਦੇ ਮੁੱਖ ਦਾਅਵੇਦਾਰ ਬਣ ਗਏ ਹਨ।
ਲਾਹਿੜੀ ਨੇ ਸੱਤਵੇਂ ਹੋਲ ਵਿਚ ਬਰਡੀ ਨਾਲ ਸ਼ੁਰੂਆਤ ਕੀਤੀ, 8ਵੇਂ ਵਿਚ ਡਬਲ ਬੋਗੀ ਕਰ ਬੈਠਾ। ਉਸ ਨੇ ਫਿਰ 16ਵੇਂ ਤੇ 17ਵੇਂ ਹੋਲ ਵਿਚ ਬੋਗੀ ਕਰ ਦਿੱਤੀ ਪਰ 18ਵੇਂ ਹੋਲ ਵਿਚ ਬਰਡੀ ਲਗਾਈ ਤੇ ਆਪਣੇ ਸਕੋਰ ਸੱਤਵੇਂ ਹੋਲ ਵਿਚ ਵੀ ਇਕ ਬਰਡੀ ਲਗਾਈ। ਇਸ ਤਰ੍ਹਾਂ ਨਾਲ ਉਹ 54 ਖਿਡਾਰੀਆਂ ਵਿਚਾਲੇ ਸਾਂਝੇ ਤੌਰ ’ਤੇ 31ਵੇਂ ਸਥਾਨ ’ਤੇ ਬਣਿਆ ਹੋਇਆ ਹੈ।
ਅਲੀ ਆਗਾ ਦੀ ਅਗਵਾਈ ’ਚ ਟੀ-20 ਸੀਰੀਜ਼ ਖੇਡਣ ਨਿਊਜ਼ੀਲੈਂਡ ਜਾਵੇਗੀ ਪਾਕਿ ਟੀਮ
NEXT STORY