ਤੌਰੰਗਾ— ਨਿਊਜ਼ੀਲੈਂਡ 'ਚ 4 ਦੇਸ਼ਾਂ ਦੇ ਟੂਰਨਾਮੈਂਟ ਲਈ ਆਈ ਭਾਰਤੀ ਹਾਕੀ ਟੀਮ ਅੱਜ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਮਹਾਨ ਕ੍ਰਿਕਟਰ ਤੇ ਭਾਰਤ ਦੀ ਅੰਡਰ-19 ਟੀਮ ਦੇ ਕੋਚ ਰਾਹੁਲ ਦ੍ਰਾਵਿੜ ਉਨ੍ਹਾਂ ਨੂੰ ਮਿਲਣ ਪਹੁੰਚੇ। ਦਰਅਸਲ ਭਾਰਤੀ ਅੰਡਰ-19 ਕ੍ਰਿਕਟ ਟੀਮ ਵੀ ਨਿਊਜ਼ੀਲੈਂਡ 'ਚ ਵਿਸ਼ਵ ਕੱਪ ਖੇਡਣ ਆਈ ਹੈ ਤੇ ਅੱਜ ਉਸ ਨੇ ਪਾਪੂਆ ਨਿਊਗਿਨੀ ਨੂੰ 10 ਵਿਕਟਾਂ ਨਾਲ ਹਰਾ ਕੇ ਕੁਆਟਰਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
ਭਾਰਤ ਨੇ ਪਾਪੂਆ ਨੂੰ 21.5 ਓਵਰ 'ਚ ਆਊਟ ਕਰਨ ਤੋਂ ਬਾਅਦ ਟੀਚੇ ਨੂੰ 8 ਓਵਰਾਂ 'ਚ ਹਾਸਲ ਕਰ ਲਿਆ। ਮੈਚ ਜਲਦੀ ਖਤਮ ਹੋ ਗਿਆ ਤਾਂ ਰਾਹੁਲ ਦ੍ਰਾਵਿੜ ਨੇ 8 ਕਿਲੋਮੀਟਰ ਦੂਰ ਜਾ ਕੇ ਟਾਰੰਗਾ 'ਚ ਹਾਕੀ ਟੀਮ ਨਾਲ ਮੁਲਾਕਾਤ ਕੀਤੀ। ਹਾਕੀ ਟੀਮ ਬੁੱਧਵਾਰ ਤੋਂ ਸ਼ੁਰੂ ਹੋ ਰਹੇ 4 ਦੇਸ਼ਾਂ ਦੇ ਟੂਰਨਾਮੈਂਟ ਦੇ ਲਈ ਇੱਥੇ ਹੈ ਤੇ ਦ੍ਰਾਵਿੜ ਸਿੱਧਾ ਉਸ ਸਮੇਂ ਹਾਕੀ ਗਰਾਊਂਡ 'ਚ ਪਹੁੰਚੇ ਜਦੋਂ ਭਾਰਤੀ ਟੀਮ ਅਭਿਆਸ ਕਰ ਰਹੀ ਸੀ।
ਹਾਕੀ ਟੀਮ ਦੇ ਗੋਲਕੀਪਰ ਤੇ ਓਲੰਪਿਕ 'ਚ ਟੀਮ ਦੀ ਕਪਤਾਨੀ ਕਰ ਚੁੱਕੇ ਸ਼੍ਰੀਜੇਸ਼ ਨੇ ਟਵਿੱਟਰ 'ਤੇ ਰਾਹੁਲ ਦ੍ਰਾਵਿੜ ਦੇ ਨਾਲ ਫੋਟੋ ਸ਼ੇਅਰ ਕੀਤੀ। ਟਵਿੱਟਰ 'ਤੇ ਲਿਖਿਆ ਕਿ ਮਹਾਨ ਕ੍ਰਿਕਟਰ ਨਾਲ ਮਿਲ ਕੇ ਬਹੁਤ ਹੌਸਲਾ ਅਫਜ਼ਾਈ ਹੋਈ। ਉਹ ਬਹੁਤ ਨਿਮਰ ਹਨ ਕਿ ਹਾਕੀ ਟੀਮ ਦਾ ਮਨੋਬਲ ਵਧਾਉਣ ਲਈ ਇੱਥੇ ਆਏ। ਸ਼ੁੱਕਰੀਆਂ ਰਾਹੁਲ ਭਰਾ।
ਜੂਨ 'ਚ ਖੇਡਿਆ ਜਾਵੇਗਾ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਪਹਿਲਾ ਟੈਸਟ
NEXT STORY