ਆਬੂ ਧਾਬੀ– ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦਾ ਕਹਿਣਾ ਹੈ ਕਿ ਇਕਾਂਤਵਾਸ ਵਿਚ ਰਹਿਣ ਦੌਰਾਨ ਉਹ ਟੀਮ ਦਾ ਅਭਿਆਸ ਸੈਸ਼ਨ ਦੇਖਿਆ ਕਰਦਾ ਸੀ ਤੇ ਖੁਦ ਨੂੰ ਹਾਂ-ਪੱਖੀ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਚਾਹਰ ਚੇਨਈ ਦੇ ਉਨ੍ਹਾਂ 13 ਮੈਂਬਰੀ 'ਚੋਂ ਇਕ ਹੈ ਜਿਸ ਦਾ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪਹੁੰਚਣ 'ਤੇ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ ਅਤੇ ਉਸ ਨੂੰ 2 ਹਫਤੇ ਤੱਕ ਕੁਅਰੰਟੀਨ 'ਚ ਰਹਿਣਾ ਪਿਆ ਸੀ। ਹਾਲਾਂਕਿ ਦੋ ਬਾਰ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਉਹ ਟੀਮ ਨਾਲ ਜੁੜੇ ਸਨ।
ਚੇਨਈ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਚਾਹਰ ਦਾ ਵੀਡੀਓ ਸ਼ੇਅਰ ਕੀਤਾ, ਜਿਸ 'ਚ ਉਸ ਨੇ ਕਿਹਾ ਕਿ ਮੈਂ ਟੀਮ ਦਾ ਅਭਿਆਸ ਸੈਸ਼ਨ ਦੇਖਦਾ ਸੀ। ਇਸ ਦੌਰਾਨ ਮੈਂ ਕੁਝ ਕਸਰਤ ਕਰਨ ਦੀ ਕੋਸ਼ਿਸ਼ ਵੀ ਕਰਦਾ ਸੀ, ਜਿਸ ਨਾਲ ਵਾਪਸੀ ਕਰਨ 'ਤੇ ਫਿੱਟ ਰਹਿ ਸਕਾਂ। ਮੈਂ ਵਾਪਸੀ ਤੋਂ ਬਾਅਦ ਥੋੜ੍ਹੀ ਗੇਂਦਬਾਜ਼ੀ ਕੀਤੀ ਤੇ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ।''
ਕਤਰ ਨਾਲ ਡਰਾਅ ਖੇਡਣਾ ਭਾਰਤੀ ਫੁੱਟਬਾਲ ਲਈ ਮੀਲ ਦਾ ਪੱਥਰ : ਥਾਪਾ
NEXT STORY