ਕੁਆਲਾਲੰਪੁਰ : ਸਾਇਨਾ ਨੇਹਵਾਲ ਦਾ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿਚ ਪ੍ਰਭਾਵਸ਼ਾਲੀ ਮੁਹਿੰਮ ਸ਼ਨੀਵਾਰ ਨੂੰ ਮਹਿਲਾ ਸਿੰਗਲਜ਼ ਸੈਮੀਫਾਈਨਲ ਵਿਚ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਕਾਰੋਲਿਨਾ ਮਾਰਿਨ ਨੇ ਖਤਮ ਕਰ ਦਿੱਤੀ। ਇਸ ਤੋਂ ਪਹਿਲਾਂ 2017 ਵਿਚ ਇਹ ਖਿਤਾਬ ਜਿੱਤਣ ਵਾਲੀ 28 ਸਾਲਾ ਸਾਇਨਾ 40 ਮਿੰਟ ਤਕ ਚੱਲੇ ਮੈਚ ਵਿਚ ਸਪੇਨ ਦੀ ਚੌਥਾ ਦਰਜਾ ਪ੍ਰਾਪਤ ਮਾਰਿਆ ਨਾਲ 16-21, 13-21 ਨਾਲ ਹਾਰ ਗਈ। ਇਸ ਤਰ੍ਹਾਂ ਨਾਲ ਸੈਸ਼ਨ ਦੇ ਪਹਿਲੇ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਵਿਚ ਭਾਰਤੀ ਮੁਹਿੰਮ ਵੀ ਖਤਮ ਹੋ ਗਈ। ਇਸ ਮੁਕਾਬਲੇ ਤੋਂ ਪਹਿਲਾਂ ਇਨ੍ਹਾਂ ਦੋਵਾਂ ਵਿਚਾਲੇ ਰਿਕਾਰਡ 5-5 ਦੀ ਬਰਾਬਰੀ ਸੀ। ਸਾਇਨਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ 5-2 ਨਾਲ ਬੜ੍ਹਤ ਬਣਾਈ ਪਰ ਮਾਰਿਨ ਨੇ ਹਮਲਾਵਾਰ ਰਵੱਈÂਾ ਅਪਣਾਇਆ ਅਤੇ ਲਗਾਤਾਰ 7 ਅੰਕ ਬਣਾ ਕੇ ਬ੍ਰੇਕ ਤੱਕ 11-9 ਨਾਲ ਬੜ੍ਹਤ ਹਾਸਲ ਕਰ ਲਈ।

ਸਾਇਨਾ ਇਸ ਤੋਂ ਬਾਅਦ ਸਕੋਰ 14-14 ਨਾਲ ਬਰਾਬਰੀ ਕੀਤੀ ਪਰ ਮਾਰਿਨ ਨੇ ਇਸ ਤੋਂ ਬਾਅਦ ਭਾਰਤੀ ਖਿਡਾਰੀ ਨੂੰ ਕੇਈ ਮੌਕਾ ਨਹੀਂ ਦਿੱਤਾ ਅਤੇ 20 ਮਿੰਟ ਵਿਚ ਪਹਿਲਾ ਸੈੱਟ ਆਪਣੇ ਨਾਂ ਕੀਤਾ। ਮਾਰਿਨ ਦੂਜੇ ਸੈੱਟ ਵਿਚ ਹਾਵੀ ਹੋ ਕੇ ਖੇਡੀ। ਉਸ ਨੇ ਸ਼ੁਰੂ ਵਿਚ ਹੀ 6-1 ਨਾਲ ਬੜ੍ਹਤ ਬਣਾਈ ਅਤੇ ਫਿਰ ਬ੍ਰੇਕ ਤੱਕ ਉਹ 11-6 ਨਾਲ ਅੱਗੇ ਸੀ। ਸਾਇਨਾ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਮਾਰਿਨ ਨੇ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ। ਇਸ ਸਪੈਨਿਸ਼ ਖਿਡਾਰੀ ਨੂੰ ਆਖਿਰ ਵਿਚ 8 ਮੈਚ ਪੁਆਈਂਟ ਮਿਲੇ। ਸਾਇਨਾ ਨੇ ਇਕ ਪੁਆਈਂਟ ਬਚਾਇਆ ਪਰ ਮਾਰਿਨ ਨੇ ਅਗਲੀ ਵਾਰ ਸਿੱਧੇ ਰਿਟਰਨ 'ਤੇ ਮੈਚ ਆਪਣੇ ਨਾਂ ਕੀਤਾ।
ਧੋਨੀ ਨੂੰ ਵਨ ਡੇ 'ਚ ਨੰਬਰ 4 'ਤੇ ਹੀ ਖੇਡਣਾ ਚਾਹੀਦਾ ਹੈ : ਗਾਂਗੁਲੀ
NEXT STORY